ਤਲਾਕ ਤੋਂ ਬਾਅਦ ਮੁੜ ਤੋਂ ਦੁਲਹਨ ਬਣੀ ਸਾਊਥ ਦੀ ਇਹ ਅਦਾਕਾਰਾ, ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਾਊਥ ਦੀ ਮਸ਼ਹੂਰ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਤਲਾਕ ਦੇ ਚਾਰ ਸਾਲਾਂ ਬਾਅਦ ਮੁੜ ਤੋਂ ਦੁਲਹਨ ਬਣ ਗਈ ਹੈ। ਅਦਾਕਾਰਾ ਨੇ ਆਪਣੇ ਦੂਜੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ਤੋਂ ਬਾਅਦ ਫੈਨਸ ਵੀ ਹੈਰਾਨ ਰਹਿ ਗਏ । ਇਹ ਜੋੜੀ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ ।

By  Shaminder Kaur Kaler December 1st 2025 06:02 PM

ਸਾਊਥ ਦੀ ਮਸ਼ਹੂਰ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਤਲਾਕ ਦੇ ਚਾਰ ਸਾਲਾਂ ਬਾਅਦ ਮੁੜ ਤੋਂ ਦੁਲਹਨ ਬਣ ਗਈ ਹੈ। ਅਦਾਕਾਰਾ ਨੇ ਆਪਣੇ ਦੂਜੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ਤੋਂ ਬਾਅਦ ਫੈਨਸ ਵੀ ਹੈਰਾਨ ਰਹਿ ਗਏ । ਇਹ ਜੋੜੀ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ ।ਜਿਸ ਤੋਂ ਬਾਅਦ ਇੱਕ ਦਸੰਬਰ ਨੂੰ ਇਹ ਜੋੜੀ ਹਮੇਸ਼ਾ ਦੇ ਲਈ ਇੱਕ ਹੋ ਗਈ। ਸਮੰਥਾ ਰੂਥ ਪ੍ਰਭੂ ਨੇ ਰਾਜ ਨਿਦਿਮੋਰੂ ਦੇ ਨਾਲ ਵਿਆਹ ਕਰਵਾਇਆ ਹੈ।


ਅਦਾਕਾਰਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਜਿਉਂ ਹੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਾਂ ਫੈਨਸ ਅਤੇ ਸੈਲੀਬ੍ਰੇਟੀਜ਼ ਨੇ ਵੀ ਇਨ੍ਹਾਂ ਤਸਵੀਰਾਂ ਤੇ ਪਿਆਰ ਲੁਟਾਇਆ ।ਇਸ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਹਰ ਕੋਈ ਵਧਾਈ ਦੇ ਰਿਹਾ ਹੈ। ਵਿਆਹ ਦੇ ਇਸ ਖ਼ਾਸ ਮੌਕੇ ਦੇ ਲਈ ਅਦਾਕਾਰਾ ਨੇ ਲਾਲ ਸਾੜ੍ਹੀ ਪਹਿਨੀ ਹੋਈ ਸੀ ।

ਜਦੋਂਕਿ ਲਾੜੇ ਨੇ ਚਿੱਟਾ ਕੁੜਤਾ ਤੇ ਸੁਨਹਿਰੀ ਜੈਕੇਟ ਦੇ ਨਾਲ ਸਿੰਪਲ ਲੁੱਕ ਰੱਖਿਆ ।ਇਹ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਸੀ ਅਤੇ ਦੋਵਾਂ ਨੇ ਬੜੀ ਸਾਦਗੀ ਦੇ ਨਾਲ ਇੱਕ ਮੰਦਰ ‘ਚ ਵਿਆਹ ਰਚਾਇਆ।ਵਿਆਹ ‘ਚ ਪਰਿਵਾਰਕ ਮੈਂਬਰ ਤੇ ਦੋਸਤ ਹੀ ਸ਼ਾਮਿਲ ਹੋਏ ਸਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਵਾਂ ਦੀ ਡੇਟਿੰਗ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ।ਪਰ ਖੁੱਲੇ੍ਹ ਤੌਰ ‘ਤੇ ਦੋਵਾਂ ਨੇ ਇਸ ਬਾਰੇ ਕਦੇ ਵੀ ਹਾਮੀ ਨਹੀਂ ਸੀ ਭਰੀ।ਪਰ ਹੁਣ ਅਚਾਨਕ ਦੋਵਾਂ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। 

 

© Copyright Galactic Television & Communications Pvt. Ltd. 2026. All rights reserved.