ਸਿਨੇਮਾਂ ਘਰਾਂ ‘ਚ 300 ਦਿਨਾਂ ਤੱਕ ਛਾਈ ਰਹੀ ਸੀ ਇਹ ਬਲਾਕ ਬਸਟਰ ਫ਼ਿਲਮ, ਬਾਕਸ ਆਫ਼ਿਸ ‘ਤੇ ਕੀਤਾ ਸੀ ਮੋਟੀ ਕਲੈਕਸ਼ਨ

ਸਾਊਥ ਸਿਨੇਮਾਂ ‘ਚ ਕਈ ਯਾਦਗਾਰ ਫ਼ਿਲਮਾਂ ਬਣੀਆਂ ਹਨ। ਜਿਨ੍ਹਾਂ ਨੇ ਇੰਡਸਟਰੀ ‘ਚ ਛਾਪ ਛੱਡੀ ਹੈ।ਅਦਾਕਾਰ ਵਿਜੈ ਥਲਪਤੀ ਨੇ ਵੀ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ।

By  Shaminder Kaur Kaler June 22nd 2026 04:42 PM -- Updated: June 22nd 2026 04:46 PM

ਸਾਊਥ ਸਿਨੇਮਾਂ ‘ਚ ਕਈ ਯਾਦਗਾਰ ਫ਼ਿਲਮਾਂ ਬਣੀਆਂ ਹਨ। ਜਿਨ੍ਹਾਂ ਨੇ ਇੰਡਸਟਰੀ ‘ਚ ਛਾਪ ਛੱਡੀ ਹੈ।ਅਦਾਕਾਰ ਵਿਜੈ ਥਲਪਤੀ ਨੇ ਵੀ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ।ਪਰ ਉਨ੍ਹਾਂ ਨੇ ਆਪਣੇ ਕਰੀਅਰ ਦੇ ਪੀਕ ‘ਤੇ ਆ ਕੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਰਾਜਨੀਤੀ ‘ਚ ਕੁੱਦ ਗਏ ਅਤਟ ਹੁਣ ਉਹ ਸੂਬੇ ਦੇ ਮੁੱਖ ਮੰਤਰੀ ਬਣ ਕੇ ਸਿਆਸਤ ‘ਚ ਸਰਗਰਮ ਹੋ ਚੁੱਕੇ ਹਨ। 

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਇੱਕ ਅਜਿਹੀ ਫ਼ਿਲਮ ਦੇ ਬਾਰੇ ਦੱਸਣ ਜਾ ਰਹੇ ਹਾਂ। ਜੋ ਸਿਨੇਮਾਂ ਘਰਾਂ ‘ਚ ਇੱਕ 2 ਨਹੀਂ ਬਲਕਿ ਤਿੰਨ ਸੌ ਦਿਨਾਂ ਤੱਕ ਛਾਈ ਰਹੀ ਸੀ। ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਮੋਟੀ ਕਮਾਈ ਕੀਤੀ ਸੀ। ਇਸ ਫ਼ਿਲਮ ਦੀ ਸਕਰਿਪਟ ਡਾਇਰੈਕਟਰ ਏ ਆਰ ਮੁਰੂਗੋਦਾਸ ਨੇ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਦੇ ਲਈ ਲਿਖੀ ਸੀ ਅਤੇ ਤਮਿਲ ਵਰਜਨ ਬਨਾਉਣ ਤੋਂ ਪਹਿਲਾਂ ਅਕਸ਼ੇ ਨੂੰ ਇਸ ਫ਼ਿਲਮ ਦੀ ਕਹਾਣੀ ਵੀ ਸੁਣਾਈ ਸੀ ।

ਜੋ ਅਕਸ਼ੇ ਨੂੰ ਪਸੰਦ ਵੀ ਆਈ ਸੀ, ਪਰ ਦੂਜੇ ਪ੍ਰੋਜੈਕਟਸ ਦੇ ਨਾਲ ਤਰੀਕਾਂ ਦੇ ਕਲੈਸ਼ ਹੋ ਜਾਣ ਕਾਰਨ ਅਕਸ਼ੇ ਇਹ ਫ਼ਿਲਮ ਨਹੀਂ ਸੀ ਕਰ ਪਾਏ ।ਜਿਸ ਤੋਂ ਬਾਅਦ ਇਹ ਫ਼ਿਲਮ ਵਿਜੈ ਥਲਪਤੀ ਦੀ ਝੋਲੀ ਆਣ ਪਈ ਸੀ । ਇਸ ਫ਼ਿਲਮ ਦਾ ਨਾਮ ਹੈ ‘ਥੁਪੱਕੀ’ ਇਸ ਨੂੰ ਕਰੀਬ ਸੱਤਰ ਕਰੋੜ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਸੀ ਅਤੇ ਬਾਕਸ ਆਫਿਸ ‘ਤੇ ਫ਼ਿਲਮ ਨੇ ਇੱਕ ਸੌ ਇੱਕੀ ਕਰੋੜ ਦੀ ਬੰਪਰ ਕਲੈਕਸ਼ਨ ਕੀਤੀ ਸੀ। ਵਿਜੈ ਥਲਪਤੀ ਦੇ ਕਰੀਅਰ ‘ਚ ਇਹ ਫ਼ਿਲਮ ਮੀਲ ਦਾ ਪੱਥਰ ਸਾਬਿਤ ਹੋਈ ਸੀ । 


© Copyright Galactic Television & Communications Pvt. Ltd. 2026. All rights reserved.