ਫ਼ਿਲਮ ‘Peddi’ ਦਾ ਦਮਦਾਰ ਟ੍ਰੇਲਰ ਰਿਲੀਜ਼, ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ਦਮਦਾਰ ਅਦਾਕਾਰੀ ਜਿੱਤ ਰਹੀ ਦਿਲ

ਸਾਊਥ ਅਦਾਕਾਰ ਰਾਮ ਚਰਣ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਪੈਡੀ’ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਜੋ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ‘ਚ ਰਾਮ ਚਰਣ ਵੱਖ ਵੱਖ ਤਿੰਨ ਅਵਤਾਰਾਂ ‘ਚ ਨਜ਼ਰ ਆ ਰਹੇ ਹਨ

By  Shaminder Kaur Kaler May 19th 2026 01:07 PM

ਸਾਊਥ ਅਦਾਕਾਰ ਰਾਮ ਚਰਣ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਪੈਡੀ’ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਜੋ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ‘ਚ ਰਾਮ ਚਰਣ ਵੱਖ ਵੱਖ ਤਿੰਨ ਅਵਤਾਰਾਂ ‘ਚ ਨਜ਼ਰ ਆ ਰਹੇ ਹਨ । ਤਿੰਨ ਮਿੰਟ ਸੱਤ ਸਕਿੰਟ ਦੇ ਇਸ ਟ੍ਰੇਲਰ ਦੀ ਕਹਾਣੀ ਰਾਮ ਚਰਨ ਦੇ ਆਲੇ ਦੁਆਲੇ ਘੁੰਮਦੀ ਹੈ । ਜਿਸ ਦੀ ਸ਼ੁਰੂਆਤ ਬੋਮਨ ਈਰਾਨੀ ਦੇ ਡਾਇਲੌਗ ਦੇ ਨਾਲ ਹੁੰਦੀ ਹੈ।


ਜਿਸ ‘ਚ ਬੋਮਨ ਈਰਾਨੀ ਕਹਿੰਦੇ ਹਨ ਕਿ ‘ਇੱਥੇ ਕਿਸੇ ਨੂੰ ਵੀ ਪੁੱਛੇ ਫੇਵਰੇਟ ਖੇਡ ਬਦਲ ਰਹੀ ਹੈ, ਪਰ ਫੇਵਰੇਟ ਖਿਡਾਰੀ ਨਹੀਂ ਬਦਲ ਰਿਹਾ’। ਫਿਰ ਕੋਈ ਸਵਾਲ ਕਰਦਾ ਹੈ ‘ਪੈਡੀ’ ਕੀ ਇਸ ਇਲਾਕੇ ਦਾ ਕੋਈ ਭਗਵਾਨ ਹੈ ?। ਜਿਸ ‘ਤੇ ਜਵਾਬ ਆਉਂਦਾ ਹੈ ਸਾਡਾ ਫੇਵਰੇਟ ਕ੍ਰਿਕੇਟਰ…ਪੈਡੀ ਸਰ।


ਫਿਰ ਇੱਕ ਡਾਈਲੌਗ ਦੇ ਜ਼ਰੀਏ ਦੱਸਿਆ ਜਾਂਦਾ ਹੈ ਕਿ ਇੱਥੋਂ ਦੇ ਲੋਕਾਂ ਦੇ ਲਈ ਪੈਡੀ ਮੰਦਰ ਦਾ ਭਗਵਾਨ ਨਹੀਂ, ਮੈਦਾਨ ਦਾ ਭਗਵਾਨ ਹੈ।


ਜਿਸ ਤੋਂ ਬਾਅਦ ਟ੍ਰੇਲਰ ‘ਚ ਜਾਨ੍ਹਵੀ ਦਾ ਮਸਤ ਅੰਦਾਜ਼ ਦਿਖਾਈ ਦਿੰਦਾ ਹੈ।ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਫੈਨਸ ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ਜੋੜੀ ਨੂੰ ਵੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ। ਕਿਉਂਕਿ ਜਾਨ੍ਹਵੀ ਕਪੂਰ ਤੇ ਰਾਮ ਚਰਨ ਪਹਿਲੀ ਵਾਰ ਸਕਰੀਨ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ।

© Copyright Galactic Television & Communications Pvt. Ltd. 2026. All rights reserved.