ਮੁੜ ਤੋਂ ਪਿਤਾ ਬਣਨ ਜਾ ਰਹੇ ਸਾਊਥ ਅਦਾਕਾਰ ਰਾਮ ਚਰਨ, ਪਤਨੀ ਉਪਾਸਨਾ ਨੇ ਸਾਂਝੀ ਕੀਤੀ ਗੁੱਡ ਨਿਊਜ਼
ਸਾਊਥ ਅਦਾਕਾਰ ਰਾਮ ਚਰਨ ਮੁੜ ਤੋਂ ਪਿਤਾ ਬਣਨ ਜਾ ਰਹੇ ਹਨ । ਉਨ੍ਹਾਂ ਦੀ ਪਤਨੀ ਉਪਾਸਨਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੀ ਦੂਜੀ ਪ੍ਰੈਗਨੇਂਸੀ ਬਾਰੇ ਰਿਵੀਲ ਕੀਤਾ ਹੈ।
ਸਾਊਥ ਅਦਾਕਾਰ ਰਾਮ ਚਰਨ (Ram Charan) ਦੇ ਘਰ ਇੱਕ ਵਾਰ ਮੁੜ ਤੋਂ ਕਿਲਕਾਰੀਆਂ ਗੂੰਜਣਗੀਆਂ। ਕਿਉਂਕਿ ੳੇਨ੍ਹਾਂ ਦੀ ਪਤਨੀ ਦੇ ਵੱਲੋਂ ਦੂਜੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੀਵਾਲੀ ਦੇ ਮੌਕੇ ‘ਤੇ ਪਰਿਵਾਰ ਨੂੰ ਇਹ ਖੁਸ਼ਖਬਰੀ ਮਿਲੀ ਹੈ ਅਤੇ ਪੂਰਾ ਪਰਿਵਾਰ ਪੱਬਾਂ ਭਾਰ ਹੈ। ਰਾਮ ਚਰਨ ਦੀ ਪਤਨੀ ਉਪਾਸਨਾ ਦੇ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ।

ਜਿਸ ‘ਚ ਉਸ ਨੂੰ ਮਹਿਮਾਨ ਤੋਹਫੇ ਤੇ ਆਸ਼ੀਰਵਾਦ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ‘ਇਸ ਦੀਵਾਲੀ ਤੇ ਦੂਹਰੀ ਖੁਸ਼ੀਆਂ, ਦੂਹਰਾ ਪਿਆਰ ਅਤੇ ਦੂਹਰਾ ਆਸ਼ੀਰਵਾਦ’।ਵੀਡੀਓ ਦੇ ਅਖੀਰ ‘ਚ ‘ਨਵੀਂ ਸ਼ੁਰੂਆਤ’ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਪਰਿਵਾਰ ‘ਚ ਨਵੀਂ ਖੁਸ਼ਖਬਰੀ ਆਉਣ ਵਾਲੀ ਹੈ।

ਇਸ ਤੋਂ ਇਲਾਵਾ ਇੱਕ ਛੋਟੇ ਬੱਚੇ ਦੇ ਪੈਰ ਵੀ ਬਣਾਏ ਗਏ ਹਨ ।ਜਿਸ ਤੋਂ ਸਪੱਸ਼ਟ ਹੈ ਕਿ ਪਰਿਵਾਰ ‘ਚ ਕੋਈ ਨਵਾਂ ਮਹਿਮਾਨ ਆਉਣ ਵਾਲਾ ਹੈ। ਜਿਉਂ ਹੀ ਉਪਾਸਨਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਇਸ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਜੂਨ 2023 ‘ਚ ਪਹਿਲੀ ਧੀ ਦਾ ਸੁਆਗਤ
ਦੱਸ ਦਈਏ ਕਿ ਇਸ ਜੋੜੀ ਨੇ ਜੂਨ 2023 ‘ਚ ਆਪਣੀ ਪਹਿਲੀ ਧੀ ਦਾ ਸੁਆਗਤ ਕੀਤਾ ਸੀ । ਧੀ ਦਾ ਨਾਮਕਰਣ ਸਮਾਰੋਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਸੀ।
ਰਾਮ ਚਰਨ ਤੇ ਉਪਾਸਨਾ ਨੂੰ ਮਿਲ ਰਹੀ ਵਧਾਈ
ਜਿਉਂ ਹੀ ਉਪਾਸਨਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਫੈਨਸ ਦੇ ਨਾਲ-ਨਾਲ ਸਿਤਾਰਿਆਂ ਨੇ ਵੀ ਜੋੜੀ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ । ਕਾਜਲ ਅਗਰਵਾਲ ਅਤੇ ਗੁਨੀਤ ਮੋਂਗਾ ਨੇ ਵੀ ਰਾਮਚਰਨ ਤੇ ਉਪਾਸਨਾ ਨੂੰ ਵਧਾਈ ਦਿੱਤੀ ।