ਸਮੰਥਾ ਰੂਥ ਪ੍ਰਭੂ ਦੀ ਫ਼ਿਲਮ Maa Inti Bangaaram ਨੇ ਪਹਿਲੇ ਹੀ ਦਿਨ ਬਾਕਸ ਆਫ਼ਿਸ ‘ਤੇ ਮਚਾਇਆ ਧਮਾਲ
ਸਾਊਥ ਸਿਨੇਮਾਂ ਦੀ ਮਸ਼ਹੂਰ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਇੱਕ ਵਾਰ ਮੁੜ ਤੋਂ ਵੱਡੇ ਪਰਦੇ ਤੇ ਧਮਾਲ ਮਚਾਇਆ ਹੈ। ਉਸ ਨੇ ਆਪਣੀ ਅਦਾਕਾਰੀ ਦੇ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੇ ਦਿਲ ਕੀਲੇ ਹਨ। ‘ਮਾਂ ਇਤੀ ਬੰਗਾਰਾਮ’ ਫ਼ਿਲਮ ਦੇ ਜ਼ਰੀਏ ਉਸ ਨੇ ਬਾਕਸ ਆਫਿਸ ‘ਤੇ ਆਪਣੀ ਅਦਾਕਾਰੀ ਦਾ ਜਾਦੂ ਬਰਕਰਾਰ ਰੱਖਦੇ ਹੋਏ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਿਆ ਹੈ।
ਸਾਊਥ ਸਿਨੇਮਾਂ ਦੀ ਮਸ਼ਹੂਰ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਇੱਕ ਵਾਰ ਮੁੜ ਤੋਂ ਵੱਡੇ ਪਰਦੇ ਤੇ ਧਮਾਲ ਮਚਾਇਆ ਹੈ। ਉਸ ਨੇ ਆਪਣੀ ਅਦਾਕਾਰੀ ਦੇ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੇ ਦਿਲ ਕੀਲੇ ਹਨ। ‘ਮਾਂ ਇਤੀ ਬੰਗਾਰਾਮ’ ਫ਼ਿਲਮ ਦੇ ਜ਼ਰੀਏ ਉਸ ਨੇ ਬਾਕਸ ਆਫਿਸ ‘ਤੇ ਆਪਣੀ ਅਦਾਕਾਰੀ ਦਾ ਜਾਦੂ ਬਰਕਰਾਰ ਰੱਖਦੇ ਹੋਏ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਿਆ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਬਹੁਤ ਉਤਸ਼ਾਹ ਸੀ ਅਤੇ ਇਸ ਐਕਸਾਈਟਮੈਂਟ ਨੂੰ ਅਦਾਕਾਰਾ ਨੇ ਬਰਕਰਾਰ ਰੱਖਦੇ ਹੋਏ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰੀ ਹੈ।
_5a3ac6c050bc4918505a4a38c7e1bfd2_1280X720.webp)
ਜਿਸ ਕਾਰਨ ਪਹਿਲੇ ਹੀ ਦਿਨ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਪਹਿਲੇ ਹੀ ਦਿਨ 5.35 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਹੈ।ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਅਤੇ ਇਸੇ ਕਾਰਨ ਦੇਸ਼ ਦੇ ਕੁੱਲ ਦੋ ਹਜ਼ਾਰ ਅਠੱਤੀ ਸ਼ੋਅਸ ਚੋਂ ਇਸ ਫ਼ਿਲਮ ਨੇ ਕਰੀਬ ਛੱਡੀ ਫੀਸਦੀ ਦੀ ਬਿਹਤਰੀਨ ਆਕਊਪੈਂਸੀ ਦਰਜ ਕਰਵਾਈ ਹੈ।

ਵਰਕਿੰਗ ਡੇਅ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਬਿਹਤਰੀਨ ਓਪਨਿੰਗ ਟ੍ਰੇਡ ਐਕਸਪਰਟਸ ਦੇ ਲਈ ਬਹੁਤ ਹੈਰਾਨ ਕਰ ਦੇਣ ਵਾਲੀ ਹੈ। ਇਸ ਫ਼ਿਲਮ ਨੂੰ ਵੇਖਣ ਦੇ ਲਈ ਵੱਡੀ ਗਿਣਤੀ ‘ਚ ਦਰਸ਼ਕ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚੇ ।