ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਸ਼ਮਿਕਾ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ ।

By  Shaminder Kaur Kaler February 27th 2026 10:33 AM

ਰਸ਼ਮਿਕਾ ਮੰਡਾਨਾ (Rashmika Mandanna) ਤੇ ਵਿਜੈ ਦੇਵਰਕੋਂਡਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਸ਼ਮਿਕਾ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ । ਜਦੋਂਕਿ ਵਿਜੈ ਨੇ ਆਫ ਵ੍ਹਾਈਟ ਕਲਰ ਦੀ ਧੋਤੀ ਪਾਈ ਹੋਈ ਹੈ ਅਤੇ ਲਾਲ ਰੰਗ ਦਾ ਦੁਸ਼ਾਲਾ ਲਿਆ ਹੋਇਆ ਹੈ।


ਦੋਵੇਂ ਜਣੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਰਸ਼ਮਿਕਾ ਨੇ ਹੈਵੀ ਜਿਊਲਰੀ ਪਾਈ ਹੋਈ ਹੈ, ਜਦੋਂ ਕਿ ਉਨ੍ਹਾਂ ਦੇ ਹਮਸਫਰ ਨੇ ਵੀ ਗਲ ‘ਚ ਹਾਰ ਤੇ ਬਾਜੂ ਬੰਦ ਪਾਏ ਹੋਏ ਹਨ। ਦੋਵੇਂ ਜਣੇ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਰਸ਼ਮਿਕਾ ਪਤੀ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ।ਜਦੋਂਕਿ ਇੱਕ ਹੋਰ ਤਸਵੀਰ ‘ਚ ਦੋਵੇਂ ਇੱਕ ਦੂਜੇ ਦੇ ਗਲ ‘ਚ ਬਾਹਾਂ ਪਾਏ ਹੋਏ ਦਿਖਾਈ ਦੇ ਰਹੇ ਹਨ ।


ਰਸ਼ਮਿਕਾ ਤੇ ਵਿਜੈ ਨੇ ਇਹ ਤਸਵੀਰਾਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ਅਤੇ ਇੱਕ ਪਿਆਰਾ ਜਿਹਾ ਨੋਟ ਵੀ ਲਿਖਿਆ ਹੈ। ਰਸ਼ਮਿਕਾ ਨੇ ਵਿਜੈ ਨੂੰ ‘ਮਾਈ ਹਸਬੈਂਡ’ ਲਿਖ ਕੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ । ਇਸ ਦੇ ਨਾਲ ਹੀ ਵਿਜੈ ਨੇ ਵੀ ਰਸ਼ਮਿਕਾ ਦੇ ਲਈ ਬਹੁਤ ਹੀ ਪਿਆਰਾ ਮੈਸੇਜ ਲਿਖਿਆ ਹੈ। ਦੋਵੇਂ ਜਣੇ ਕੋਡਾਵਾ ਵਿਆਹ ਦੇ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆਏ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਸ ਵੀ ਖੁਸ਼ੀ ਨਾਲ ਝੂਮ ਉੱਠੇ ਹਨ । ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਦੋਵਾਂ ਨੂੰ ਵਿਆਹ ਲਈ ਵਧਾਈ ਦਿੱਤੀ ਹੈ।


© Copyright Galactic Television & Communications Pvt. Ltd. 2026. All rights reserved.