ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਿਸੈਪਸ਼ਨ ਦਾ ਦਿੱਤਾ ਸੱਦਾ, ਤਸਵੀਰਾਂ ਆਈਆਂ ਸਾਹਮਣੇ

ਨਵ-ਵਿਆਹੀ ਜੋੜੀ ਰਸ਼ਮਿਕਾ ਮੰਡਾਨਾ ਅਤੇ ਵਿਜੈ ਦੇਵਰਕੋਂਡਾ ਦਾ ਵਿਆਹ ਹੋ ਗਿਆ ਹੈ। ਵਿਆਹ ਤੋਂ ਬਾਅਦ ਇਹ ਜੋੜੀ ਰਿਸੈਪਸ਼ਨ ਦੀਆਂ ਤਿਆਰੀਆਂ ‘ਚ ਜੁਟੀ ਹੈ। ਹੁਣ ਇਹ ਜੋੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਿਸੈਪਸ਼ਨ ਦੇ ਲਈ ਸੱਦਾ ਦੇਣ ਪਹੁੰਚੀ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ।

By  Shaminder Kaur Kaler February 27th 2026 04:56 PM

ਨਵ-ਵਿਆਹੀ ਜੋੜੀ ਰਸ਼ਮਿਕਾ ਮੰਡਾਨਾ (Rashmkia Mandanna) ਅਤੇ ਵਿਜੈ ਦੇਵਰਕੋਂਡਾ ਦਾ ਵਿਆਹ ਹੋ ਗਿਆ ਹੈ। ਵਿਆਹ ਤੋਂ ਬਾਅਦ ਇਹ ਜੋੜੀ ਰਿਸੈਪਸ਼ਨ ਦੀਆਂ ਤਿਆਰੀਆਂ ‘ਚ ਜੁਟੀ ਹੈ। ਹੁਣ ਇਹ ਜੋੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਿਸੈਪਸ਼ਨ ਦੇ ਲਈ ਸੱਦਾ ਦੇਣ ਪਹੁੰਚੀ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗ੍ਰਅਦਾਕਾਰਾ ਪੀਐੱਮ ਮੋਦੀ ਨੂੰ ਰਿਸੈਪਸ਼ਨ ਦਾ ਸੱਦਾ ਪੱਤਰ ਦਿੰਦੀ ਹੋਈ ਦਿਖਾਈ ਦੇ ਰਹੀ ਹੈ।


ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਰਸ਼ਮਿਕਾ ਪੀਐਮ ਨੂੰ ਸ਼ਾਲ ਭੇਂਟ ਕਰਦੇ ਹੋਏ ਦਿਖਾਈ ਦੇ ਰਹੇ ਹਨ । 


ਉਦੈਪੁਰ ‘ਚ ਹੋਇਆ ਵਿਆਹ 

ਵਿਜੈ ਦੇਵਰਕੋਂਡਾ ਤੇ ਰਸ਼ਮਿਕਾ ਮੰਡਾਨਾ ਦਾ ਬੀਤੇ ਦਿਨ ਵਿਆਹ ਹੋਇਆ ਹੈ। ਇਸ ਜੋੜੀ ਨੇ ਉਦੈਪੁਰ ‘ਚ ਆਪਣੇ ਕਰੀਬੀ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਹੈ ਅਤੇ ਹੁਣ ਇਹ ਜੋੜੀ ਹੈਦਰਾਬਾਦ ‘ਚ ਗ੍ਰੈਂਡ ਰਿਸੈਪਸ਼ਨ ਦੇਣ ਜਾ ਰਹੀ ਹੈ।


ਪੀਐੱਮ ਦੇ ਨਾਲ ਇਸ ਜੋੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਰਿਸੈਪਸ਼ਨ ਦੇ ਲਈ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਜੋੜੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਰਿਸੈਪਸ਼ਨ ਦਾ ਸੱਦਾ ਦਿੱਤਾ ਸੀ। ਦੱਸ ਦਈਏ ਕਿ ਪੀਐਮ ਮੋਦੀ ਨੇ ਵੀ ਵਿਆਹ ਤੋਂ ਪਹਿਲਾਂ ਇਸ ਜੋੜੇ ਨੂੰ ਵਧਾਈ ਪੱਤਰ ਲਿਖਿਆ ਸੀ। 

© Copyright Galactic Television & Communications Pvt. Ltd. 2026. All rights reserved.