ਰਾਮ ਚਰਨ ਦੀ ‘ਪੈਡੀ’ ਦਾ ਜਾਦੂ ਬਰਕਰਾਰ, 220 ਕਰੋੜ ਤੋਂ ਜ਼ਿਆਦਾ ਦੀ ਹੁਣ ਤੱਕ ਕਰ ਚੁੱਕੀ ਕਮਾਈ

ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਪੈਡੀ’ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ ਰਿਲੀਜ਼ ਹੋਣ ਦੇ ਲਗਾਤਾਰ ਬਾਰਵੇਂ ਦਿਨ ਕਮਾਈ ਕਰਕੇ ਭਾਰਤ ‘ਚ ਦੋ ਸੌ ਵੀਹ ਕਰੋੜ ਦਾ ਨੈੱਟ ਕਲੈਕਸ਼ਨ ਪਾਰ ਕਰ ਚੁੱਕੀ ਹੈ।

By  Shaminder Kaur Kaler June 16th 2026 01:19 PM

ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਪੈਡੀ’ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ ਰਿਲੀਜ਼ ਹੋਣ ਦੇ ਲਗਾਤਾਰ ਬਾਰਵੇਂ ਦਿਨ ਕਮਾਈ ਕਰਕੇ ਭਾਰਤ ‘ਚ ਦੋ ਸੌ ਵੀਹ ਕਰੋੜ ਦਾ ਨੈੱਟ ਕਲੈਕਸ਼ਨ ਪਾਰ ਕਰ ਚੁੱਕੀ ਹੈ। ਫ਼ਿਲਮ ਦੀ ਸ਼ਾਨਦਾਰ ਕਹਾਣੀ ਅਤੇ ਰਾਮਚਰਨ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਰਿਲੀਜ਼ ਦੇ ਦੂਜੇ ਹਫਤੇ ‘ਚ ਪਹੁੰਚਣ ਅਤੇ ਵਰਕਿੰਗ ਦਿਨ ਹੋਣ ਦੇ ਬਾਵਜੂਦ ਇਸ ਫ਼ਿਲਮ ਨੂੰ ਵੇਖਣ ਵਾਲਿਆਂ ਦਾ ਜੋਸ਼ ਘਟਿਆ ਨਹੀਂ । ਫ਼ਿਲਮ ਨੇ ਆਪਣੇ ਬਾਰਵੇਂ ਦਿਨ 4.10 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਐਡਵਾਂਸ ਬੁਕਿੰਗ ‘ਚ 18.50 ਕਰੋੜ ਵਟੋਰ ਲਏ ਹਨ ।ਇਸ ਫ਼ਿਲਮ ਦੀ ਕਾਮਯਾਬੀ ਦੀ ਸ਼ੁਰੂਆਤ ਪਹਿਲੇ ਦਿਨ ਤੋਂ ਹੀ ਹੋ ਗਈ ਸੀ । ਕਿਉਂਕਿ ਓਪਨਿੰਗ ਵਾਲੇ ਦਿਨ ਹੀ ੫੧ ਕਰੋੜ ਦੀ ਕਮਾਈ ਕਰਕੇ ਫ਼ਿਲਮ ਨੇ ਸਾਬਿਤ ਕਰ ਦਿੱਤਾ ਸੀ ਕਿ ਫ਼ਿਲਮ ‘ਚ ਦਮਦਾਰ ਕਹਾਣੀ ਤੇ ਅਦਾਕਾਰੀ ਦਾ ਸੁਮੇਲ ਹੈ। ਇਸ ਤੋਂ ਪਹਿਲਾਂ ਫ਼ਿਲਮ ‘ਚ ਜਾਨ੍ਹਵੀ ਕਪੂਰ ਦੇ ਕਿਰਦਾਰ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ । ਜਿਸ ਤੋਂ ਬਾਅਦ ਫ਼ਿਲਮ ‘ਚੋਂ ਕੁਝ ਦ੍ਰਿਸ਼ ਹਟਾ ਦਿੱਤੇ ਗਏ ਸਨ । 

© Copyright Galactic Television & Communications Pvt. Ltd. 2026. All rights reserved.