ਪਵਨ ਕਲਿਆਣ ਨੇ ਸੁਣਾਇਆ ਕਸ਼ਮੀਰੀ ਪੰਡਤ ਦਾ ਕਿੱਸਾ, ਕਿਹਾ “ਮੈਂ ਨਕਸਲੀ ਬਣਨਾ ਚਾਹੁੰਦਾ ਸੀ”
ਤੇਲਗੂ ਸੁਪਰ ਸਟਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਈ ਰਾਜ਼ ਦੱਸੇ ਹਨ। ਇਸ ਇੰਟਰਵਿਊ ‘ਚ ਉਨ੍ਹਾਂ ਨੇ ਹਿੰਦੀ ਫ਼ਿਲਮ ‘ਬਾਰਾਮੂਲਾ’ ਦਾ ਜ਼ਿਕਰ ਕੀਤਾ ਹੈ ਅਤੇ ਕਸ਼ਮੀਰ ‘ਚ ਬਿਤਾਏ ਆਪਣੇ ਦਿਨਾਂ ਨੂੰ ਵੀ ਯਾਦ ਕੀਤਾ ਹੈ।
ਤੇਲਗੂ ਸੁਪਰ ਸਟਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ (Pawan Kalyan) ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਈ ਰਾਜ਼ ਦੱਸੇ ਹਨ। ਇਸ ਇੰਟਰਵਿਊ ‘ਚ ਉਨ੍ਹਾਂ ਨੇ ਹਿੰਦੀ ਫ਼ਿਲਮ ‘ਬਾਰਾਮੂਲਾ’ ਦਾ ਜ਼ਿਕਰ ਕੀਤਾ ਹੈ ਅਤੇ ਕਸ਼ਮੀਰ ‘ਚ ਬਿਤਾਏ ਆਪਣੇ ਦਿਨਾਂ ਨੂੰ ਵੀ ਯਾਦ ਕੀਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਕੋਈ ਸਮਾਂ ਸੀ ਜਦੋਂ ਉਹ ਸਤਾਰਾਂ ਸਾਲਾਂ ਦੇ ਸਨ ਤਾਂ ਉਹ ‘ਚ ਨਕਸਲੀ ਬਣਨਾ ਚਾਹੁੰਦੇ ਸਨ।

ਉਸ ਵੇਲੇ ਉਨ੍ਹਾਂ ਨੂੰ ਵੱਡੇ ਭਰਾ ਚਿੰਰਜੀਵੀ ਨੇ ਰੋਕ ਲਿਆ ਸੀ।ਪਵਨ ਕਲਿਆਣ ਨੇ ਆਦਿਤਿਆ ਧਰ ਅਤੇ ਉਨ੍ਹਾਂ ਦੀ ਫ਼ਿਲਮ ‘ਧਰੁੰਧਰ’ ਦੀ ਵੀ ਬਹੁਤ ਜ਼ਿਆਦਾ ਤਾਰੀਫ ਕੀਤੀ ਹੈ।ਇਸ ਇੰਟਰਵਿਊ ‘ਚ ਉਨ੍ਹਾਂ ਨੇ ਮਾਨਵ ਕੌਲ ਦੀ ਫ਼ਿਲਮ ‘ਬਾਰਾਮੂਲਾ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਫ਼ਿਲਮ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੀ ਸ਼੍ਰੀਨਗਰ ਦੀ ਯਾਤਰਾ ਦੀ ਯਾਦ ਆ ਗਈ ਹੈ।

ਪਵਨ ਕਲਿਆਣ ਨੇ ਕਿਹਾ ਕਿ ਉਨ੍ਹਾਂ ਨੂੰ ਹੌਰਰ ਫ਼ਿਲਮਾਂ ਪਸੰਦ ਹਨ ਅਤੇ ਇਹ ਫ਼ਿਲਮਾਂ ਉਨ੍ਹਾਂ ਨੂੰ ਬੰਨੀ ਰੱਖਦੀਆਂ ਹਨ ਅਤੇ ਜਦੋਂ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਮੈਂ ਹੌਰਰ ਫ਼ਿਲਮਾਂ ਵੇਖਦਾ ਹਾਂ। ਆਦਿਤਿਆ ਧਰ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਸੀ ਦੇ ਦਹਾਕੇ ‘ਚ ਆਦਿਤਿਆ ਧਰ ਵੀ ਕਸ਼ਮੀਰੀ ਪੰਡਤਾਂ ਦੇ ਪਰਿਵਾਰ ਚੋਂ ਹਨ।