ਏਡਸ ਨੇ ਖੋਹੀ ਸੀ ਅਦਾਕਾਰਾ ਨਿਸ਼ਾ ਨੂਰ ਦੀ ਜ਼ਿੰਦਗੀ, ਰਜਨੀਕਾਂਤ. ਕਮਲ ਹਾਸਨ ਸਣੇ ਵੱਡੇ ਕਲਾਕਾਰਾਂ ਨਾਲ ਕੀਤਾ ਸੀ ਕੰਮ, ਕੰਕਾਲ ਹਾਲਤ ‘ਚ ਮਿਲੀ ਸੀ ਲਾਸ਼

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਦੀ ਜ਼ਿੰਦਗੀ ਦਾ ਅੰਤ ਏਨਾਂ ਖੌਫਨਾਕ ਹੋਵੇਗਾ ਕਿਸੇ ਨੇ ਵੀ ਸੋਚਿਆ ਨਹੀਂ ਹੋਵੇਗਾ।ਕਰੋੜਾਂ ਰੁਪਏ ਦੀ ਮਾਲਕਣ ਇਹ ਟੌਪ ਐਕਟ੍ਰੈੱਸ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ‘ਚ ਇੱਕ ਦਰਗਾਹ ਦੇ ਬਾਹਰ ਕੰਕਾਲ ਦੇ ਰੂਪ ‘ਚ ਪਈ ਹੋਈ ਮਿਲੀ ਸੀ।

By  Shaminder Kaur Kaler July 3rd 2026 03:54 PM

ਪਰਦੇ ‘ਤੇ ਜ਼ਿੰਦਗੀ ਜਿੰਨੀ ਚਮਕੀਲੀ ਅਤੇ ਚਕਾਚੌਂਧ ਭਰੀ ਨਜ਼ਰ ਆਉਂਦੀ ਹੈ। ਅਸਲ ‘ਚ ਪਰਦੇ ਦੇ ਪਿੱਛੇ ਦੀ ਦੁਨੀਆ ਓਨੀਂ ਹੀ ਕਾਲੀ ਹੈ। ਮਨੋਰੰਜਨ ਜਗਤ ਦੀ ਦੁਨੀਆ ‘ਚ ਹਰ ਕੋਈ ਆਪਣਾ ਨਾਮ ਚਮਕਾਉਣਾ ਚਾਹੁੰਦਾ ਹੈ। ਪਰ ਇਹ ਚਕਾਚੌਂਧ ਭਰੀ ਜ਼ਿੰਦਗੀ ਕਿਸੇ-ਕਿਸੇ ਨੂੰ ਰਾਸ ਆਉਂਦੀ ਹੈ। ਕਿਉਂਕਿ ਕਈ ਵਾਰ ਕਾਮਯਾਬੀ ਦਾ ਨਸ਼ਾ ਇਨਸਾਨ ਤੇ ਏਨਾਂ ਕੁ ਹਾਵੀ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਚੰਗੇ ਮਾੜੇ ਦੀ ਵੀ ਪਛਾਣ ਨਹੀਂ ਰਹਿੰਦੀ।


ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਦੀ ਜ਼ਿੰਦਗੀ ਦਾ ਅੰਤ ਏਨਾਂ ਖੌਫਨਾਕ ਹੋਵੇਗਾ ਕਿਸੇ ਨੇ ਵੀ ਸੋਚਿਆ ਨਹੀਂ ਹੋਵੇਗਾ।ਕਰੋੜਾਂ ਰੁਪਏ ਦੀ ਮਾਲਕਣ ਇਹ ਟੌਪ ਐਕਟ੍ਰੈੱਸ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ‘ਚ ਇੱਕ ਦਰਗਾਹ ਦੇ ਬਾਹਰ ਕੰਕਾਲ ਦੇ ਰੂਪ ‘ਚ ਪਈ ਹੋਈ ਮਿਲੀ ਸੀ।


ਨਿਸ਼ਾ ਨੂਰ ਦਾ ਜਲਵਾ 

ਸਾਊਥ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਸ਼ਾ ਨੂਰ ਨੇ ਅੱਸੀ ਦੇ ਦਹਾਕੇ ‘ਚ ਤਮਿਲ,ਤੇਲਗੂ, ਮਲਿਆਲਮ, ਕੰਨੜ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ਅਤੇ ਕਈ ਬਿਹਤਰੀਨ ਭੂਮਿਕਾਵਾਂ ਨਿਭਾਈਆਂ ਸਨ।ਉਨ੍ਹਾਂ ਨੇ ਵਿਸੂ, ਚੰਦਰਸ਼ੇਖਰ, ਕਮਲ ਹਸਨ, ਰਜਨੀਕਾਂਤ ਵਰਗੇ ਕਈ ਵੱਡੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਸੀ।ਪਰ ਇਸ ਚਮਕ ਭਰੀ ਦੁਨੀਆ ਦੇ ਪਿੱਛੇ ਇਕ ਹਨੇਰਾ ਛਿਪਿਆ ਹੋਇਆ ਸੀ । ਜਿਸ ਨੇ ਹੌਲੀ ਹੌਲੀ ਉਸ ਦੀ ਪੂਰੀ ਜ਼ਿੰਦਗੀ ਨੂੰ ਨਿਗਲ ਲਿਆ ਸੀ। ਨਿਸ਼ਾ ਨੂਰ ਦਾ ਸ਼ੁਰੂਆਤ ‘ਚ ਜਿੰਨਾ ਸ਼ਾਨਦਾਰ ਰਿਹਾ, ਉਸ ਦਾ ਅੰਤ ਓਨਾਂ ਹੀ ਭਿਆਨਕ ਸੀ। ਹੌਲੀ ਹੌਲੀ ਉਸ ਨੂੰ ਫ਼ਿਲਮਾਂ ‘ਚ ਕੰਮ ਮਿਲਣਾ ਬੰਦ ਹੋ ਗਿਆ ਅਤੇ ਉਸ ਦੀ ਆਰਥਿਕ ਸਥਿਤੀ ਖਰਾਬ ਹੁੰਦੀ ਗਈ। ਔਖੇ ਸਮੇਂ ‘ਚ ਨਾ ਤਾਂ ਪਰਿਵਾਰ ਦਾ ਸਾਥ ਮਿਲਿਆ ਅਤੇ ਨਾ ਹੀ ਦੋਸਤਾਂ ਨੇ ਮਦਦ ਕੀਤੀ । ਮੀਡੀਆ ਰਿਪੋਰਟਾਂ ਮੁਤਾਬਕ ਕੰਮ ਨਾ ਹੋਣ ਕਾਰਨ ਤੇ ਪੈਸਿਆਂ ਦੀ ਤੰਗੀ ਦੇ ਕਾਰਨ ਇੱਕ ਫ਼ਿਲਮ ਨਿਰਮਾਤਾ ਨੇ ਉਸ ਨੂੰ ਜਿਸਮ ਫਰੋਸ਼ੀ ਦੇ ਧੰਦੇ ‘ਚ ਧਕੇਲ ਦਿੱਤਾ ਸੀ । ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਈ।

ਕੰਕਾਲ ਹਾਲਤ ‘ਚ ਮਿਲੀ ਨਿਸ਼ਾ ਨੂਰ 

ਫ਼ਿਲਮ ਇੰਡਸਟਰੀ ਛੱਡਣ ਤੋਂ ਬਾਅਦ ਨਿਸ਼ਾ ਨੂਰ ਅਚਾਨਕ ਇੱਕ ਦਰਗਾਹ ਦੇ ਬਾਹਰ ਬੜੀ ਹੀ ਤਰਸਯੋਗ ਹਾਲਤ ‘ਚ ਪਈ ਹੋਈ ਮਿਲੀ ਸੀ।ਭੁੱਖ ਅਤੇ ਬੀਮਾਰੀ ਦੇ ਕਾਰਨ ਅਦਾਕਾਰਾ ਦਾ ਸਰੀਰ ਪੂਰੀ ਤਰ੍ਹਾਂ ਸੁੱਕ ਗਿਆ ਸੀ ਅਤੇ ਉਹ ਹੱਡੀਆਂ ਦਾ ਢਾਂਚਾ ਕੰਕਾਲ ਵਾਂਗ ਨਜ਼ਰ ਆਉਣ ਲੱਗ ਪਈ ਸੀ । ਉਸ ਦੇ ਸਰੀਰ ‘ਤੇ ਕੀੜੇ ਰੇਂਗ ਰਹੇ ਸਨ। ਸਥਾਨਕ ਐਨਜੀਓ ਵੱਲੋਂ ਅਦਾਕਾਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਜਿੱਥੇ ਚੈਕਅੱਪ ਕਰਨ ਤੇ ਪਤਾ ਲੱਗਿਆ ਕਿ ਅਦਾਕਾਰਾ ਏਡਜ਼ ਵਰਗੀ ਭਿਆਨਕ ਬੀਮਾਰੀ ਦੀ ਸ਼ਿਕਾਰ ਹੋ ਗਈ ਸੀ । ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੀ ਅਦਾਕਾਰਾ ਨੇ ੨੦੦੭ ‘ਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । 

© Copyright Galactic Television & Communications Pvt. Ltd. 2026. All rights reserved.