ਪ੍ਰਭਾਸ ਦੀ ਟੀਮ ਦੇ ਨਾਲ ਵੱਡਾ ਸੜਕ ਹਾਦਸਾ, ਸੜਕ ਹਾਦਸੇ ‘ਚ ਇੱਕ ਦੀ ਹੋਈ ਮੌਤ, ਪੰਜ ਜਣੇ ਜ਼ਖਮੀ

ਪ੍ਰਭਾਸ ਦੀ ਫ਼ਿਲਮ ਫੌਜੀ ਦੀ ਟੀਮ ਦੇ ਨਾਲ ਵੱਡਾ ਸੜਕ ਹਾਦਸਾ ਹੋ ਗਿਆ ਹੈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂਕਿ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ । ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਪ੍ਰਭਾਸ ਦੀ ਟੀਮ ਕਿਤੇ ਸ਼ੂਟਿੰਗ ਦੇ ਲਈ ਜਾ ਰਹੀ ਸੀ । ਪਰ ਰਸਤੇ ‘ਚ ਉਨ੍ਹਾਂ ਦੇ ਨਾਲ ਹਾਦਸਾ ਹੋ ਗਿਆ ਹੈ।

By  Shaminder Kaur Kaler May 7th 2026 10:12 AM

ਪ੍ਰਭਾਸ (Prabhas) ਦੀ ਫ਼ਿਲਮ ਫੌਜੀ ਦੀ ਟੀਮ ਦੇ ਨਾਲ ਵੱਡਾ ਸੜਕ ਹਾਦਸਾ ਹੋ ਗਿਆ ਹੈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂਕਿ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ । ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਪ੍ਰਭਾਸ ਦੀ ਟੀਮ ਕਿਤੇ ਸ਼ੂਟਿੰਗ ਦੇ ਲਈ ਜਾ ਰਹੀ ਸੀ । ਪਰ ਰਸਤੇ ‘ਚ ਉਨ੍ਹਾਂ ਦੇ ਨਾਲ ਹਾਦਸਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਫ਼ਿਲਮ ਦੀ ਟੀਮ ਸ਼ੂਟਿੰਗ ਦੇ ਲਈ ਅਬਦੁੱਲਾਪੁਰਮੇਟ ਦੇ ਨਜ਼ਦੀਕ ਪ੍ਰੋਡਕਸ਼ਨ ਸਟਾਫ ਨੂੰ ਸ਼ੂਟਿੰਗ ਵਾਲੇ ਸੈੱਟ ‘ਤੇ ਲਿਜਾ ਰਹੀ ਸ਼ੀ ਤਾਂ ਉਥੇ ਆਪਣਾ ਕੰਟਰੋਲ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇੱਕ ਡਿਵਾਈਡਰ ਦੇ ਨਾਲ ਜਾ ਟਕਰਾਈ ।


ਇਹ ਇਲਾਕਾ ਚੋਟੂਪਲ ਪੁਲਿਸ ਸਟੇਸ਼ਨ ਦੇ ਅਧੀਨ ਆਉਂਦਾ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਦੇ ਮੈਂਬਰ ਮੌਕੇ ‘ਤੇ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ । ਜਿਸ ਇੱਕ ਸ਼ਖਸ ਦੀ ਮੌਤ ਹੋ ਗਈ ਜਦੋਂਕਿ ਪੰਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਹਾਦਸੇ ਦੀ ਜਾਣਕਾਰੀ ਪ੍ਰਭਾਸ ਦੀ ਟੀਮ ਦੇ ਵੱਲੋਂ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਸੰਪਰਕ ਕਰ ਰਹੀ ਹੈ। ਦੱਸ ਦਈਏ ਕਿ ਪ੍ਰਭਾਸ ਨੇ ਸਾਊਥ ਇੰਡਸਟਰੀ ‘ਚ ਆਪਣੀਆਂ ਫ਼ਿਲਮਾਂ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਹਨ ਅਤੇ ਇਸ ਨਵੀਂ ਫ਼ਿਲਮ ਦੇ ਨਾਲ ਉਹ ਮੁੜ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਜਾ ਰਹੇ ਹਨ। 

© Copyright Galactic Television & Communications Pvt. Ltd. 2026. All rights reserved.