ਮਹੇਸ਼ ਬਾਬੂ ਦੀ ਫ਼ਿਲਮ ‘ਰਾਓ ਬਹਾਦਰ’ ਦਾ ਮਜ਼ੇਦਾਰ ਟੀਜ਼ਰ ਜਾਰੀ
ਮਹੇਸ਼ ਬਾਬੂ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ‘ਰਾਵ ਬਹਾਦਰ’ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਇਸ ਫ਼ਿਲਮ ‘ਚ ਸਤਿਆਦੇਵ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।ਇਹ ਫ਼ਿਲਮ ਅਗਲੇ ਮਹੀਨੇ ਤਿੰਨ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ‘ਚ ਸਾਈਕਲੋਜੀਕਲ ਡਰਾਮਾ ਵੇਖਣ ਨੂੰ ਮਿਲੇਗਾ ਜੋ ਦਰਸ਼ਕਾਂ ਨੂੰ ਅਨੋਖੀ ਹੀ ਦੁਨੀਆ ‘ਚ ਲੈ ਜਾਵੇਗਾ।
ਮਹੇਸ਼ ਬਾਬੂ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ‘ਰਾਵ ਬਹਾਦਰ’ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।ਇਸ ਫ਼ਿਲਮ ‘ਚ ਸਤਿਆਦੇਵ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।ਇਹ ਫ਼ਿਲਮ ਅਗਲੇ ਮਹੀਨੇ ਤਿੰਨ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ‘ਚ ਸਾਈਕਲੋਜੀਕਲ ਡਰਾਮਾ ਵੇਖਣ ਨੂੰ ਮਿਲੇਗਾ ਜੋ ਦਰਸ਼ਕਾਂ ਨੂੰ ਅਨੋਖੀ ਹੀ ਦੁਨੀਆ ‘ਚ ਲੈ ਜਾਵੇਗਾ।ਫ਼ਿਲਮ ‘ਚ ਕਲਾਕਾਰਾਂ ਦੀ ਅਦਾਕਾਰੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਇਸ ਫ਼ਿਲਮ ਨੂੰ ਵੈਂਕਟੇਸ਼ ਮਹਾ ਡਾਇਰੈਕਟ ਕਰ ਰਹੇ ਹਨ। ਸਤਿਆਦੇਵ ਫ਼ਿਲਮ ਦੇ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਸਭ ਤੋਂ ਦਿਲਚਸਪ ‘ਤੇ ਬਿਹਤਰੀਨ ਪ੍ਰੋਜੈਕਟਸ ਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਫ਼ਿਲਮ ‘ਚ ਫੋਬੀਆ, ਭੁਲੇਖਾ ਅਤੇ ਬੇਮਿਸਾਲ ਮਨੋਰੰਜਨ ਨੂੰ ਦਿਖਾਇਆ ਗਿਆ ਹੈ।

ਜੋ ਆਪਣੀ ਤਰ੍ਹਾਂ ਦਾ ਅਨੋਖੀ ਤਰ੍ਹਾਂ ਦਾ ਤਜ਼ਰਬਾ ਦਰਸ਼ਕਾਂ ਦੇ ਨਾਲ ਹੋਵੇਗਾ। ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਸ਼ਾਇਦ ਹੀ ਇਸ ਤਰ੍ਹਾਂ ਦੀ ਫ਼ਿਲਮ ਇਸ ਤੋਂ ਪਹਿਲਾਂ ਬਣੀ ਹੋਵੇਗੀ। ‘ਰਾਵ ਬਹਾਦਰ’ ਦੇ ਟੀਜ਼ਰ ‘ਚ ਇੱਕ ਵੱਖਰੀ ਕਿਸਮ ਦੀ ਕਹਾਣੀ ਪੇਸ਼ ਹੁੰਦੀ ਹੈ ਜਿੱਥੇ ਸ਼ੱਕ ਹੀ ਸਭ ਤੋਂ ਵੱਡਾ ਭੂਤ ਹੈ ਅਤੇ ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੋਣ ਵਾਲੀ ਹੈ।
ਟੀਜ਼ਰ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ। ਹੁਣ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਤਿੰਨ ਜੁਲਾਈ ਨੂੰ ਪਤਾ ਲੱਗੇਗਾ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ।