ਲੁਧਿਆਣਾ ਦੇ ਸਰਦਾਰ ਜਸਕਰਨ ਸਿੰਘ ਦੇ ਚਾਰੇ ਪਾਸੇ ਚਰਚੇ, ਸਾਊਥ ਦਾ ਦਿਲਜੀਤ ਕਹਿ ਕੇ ਬੁਲਾਉਂਦੇ ਹਨ ਫੈਨ
ਲੁਧਿਆਣਾ ਦੇ ਸਿੱਖ ਨੌਜਵਾਨ ਜਸਕਰਨ ਸਿੰਘ ਨੇ ਆਪਣੀ ਕਲਾ ਨਾਲ ਸਾਊਥ ਵਾਲਿਆਂ ਦਾ ਵੀ ਮਨ ਮੋਹ ਲਿਆ ਹੈ । ਕੰਨੜ ਭਾਸ਼ਾ ਵਿੱਚ ਗਾਏ ਗੀਤ ਕਾਰਨ ਇੱਕ ਬਹੁਤ ਵੱਡਾ ਅਵਾਰਡ ਆਪਣੇ ਨਾਮ ਕੀਤਾ ਹੈ । ਜਿਸ ਦੇ ਚਲਦਿਆਂ ਜਸਕਰਨ ਸਿੰਘ ਨੂੰ ਸਾਊਥ ਵਾਲੇ ਸਾਊਥ ਦਾ ਦਿਲਜੀਤ ਕਹਿ ਕਿ ਬੁਲਾਉਦੇ ਹਨ ।
ਲੁਧਿਆਣਾ ਦੇ ਸਿੱਖ ਨੌਜਵਾਨ ਜਸਕਰਨ ਸਿੰਘ (Jaskaran Singh) ਨੇ ਆਪਣੀ ਕਲਾ ਨਾਲ ਸਾਊਥ ਵਾਲਿਆਂ ਦਾ ਵੀ ਮਨ ਮੋਹ ਲਿਆ ਹੈ । ਕੰਨੜ ਭਾਸ਼ਾ ਵਿੱਚ ਗਾਏ ਗੀਤ ਕਾਰਨ ਇੱਕ ਬਹੁਤ ਵੱਡਾ ਅਵਾਰਡ ਆਪਣੇ ਨਾਮ ਕੀਤਾ ਹੈ । ਜਿਸ ਦੇ ਚਲਦਿਆਂ ਜਸਕਰਨ ਸਿੰਘ ਨੂੰ ਸਾਊਥ ਵਾਲੇ ਸਾਊਥ ਦਾ ਦਿਲਜੀਤ ਕਹਿ ਕਿ ਬੁਲਾਉਦੇ ਹਨ । ਜਦੋਂ ਇਹ ਪੰਜਾਬੀ ਨੌਜਵਾਨ ਕੰਨੜ ਭਾਸ਼ਾ ਵਿੱਚ ਗੀਤ ਗਾਉਂਦਾ ਹੈ ਤਾਂ ਲੋਕ ਉਸਦੇ ਫੈਨ ਹੋ ਜਾਂਦੇ ਹਨ ਅਤੇ ਉਸਦੀ ਆਵਾਜ਼ ਸੁਣ ਕੇ ਕੋਈ ਵੀ ਯਕੀਨ ਨਹੀਂ ਕਰਦਾ ਕਿ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਇੰਨੀ ਸੋਹਣੀ ਕੰਨੜ ਭਾਸ਼ਾ ਬੋਲ ਲੈਂਦਾ ਹੈ।
_0aa732ab2b587f560b207015b0277850_1280X720.webp)
ਉਸ ਵੱਲੋਂ ਪੰਜਾਬੀ ਹਿੰਦੀ ਦੇ ਨਾਲ ਨਾਲ ਤੈਲਗੂ ,ਮਲਿਆਲਮ ਅਤੇ ਕੰਨੜ ਭਾਸ਼ਾ ਵਿੱਚ ਵੀ ਅਨੇਕਾਂ ਗੀਤ ਗਾਏ ਗਏ ਹਨ। ਬੇਸ਼ੱਕ ਉਸ ਨੇ ਕੰਨੜ ਫਿਲਮਾਂ ਵਿੱਚ ਆਪਣੀ ਪਹਿਚਾਣ ਬਣਾ ਲਈ ਹੈ ਪਰ ਆਪਣਾ ਸਿੱਖੀ ਸਵਰੂਪ ਨਹੀਂ ਛੱਡਿਆ। ਅਤੇ ਹੁਣ ਪੰਜਾਬੀ ਵਿੱਚ ਵੀ ਨਵੇਂ ਪ੍ਰੋਜੈਕਟ ਕਰਨ ਦਾ ਚਾਹਵਾਨ ਹੈ ਜਸਕਰਨ ਸਿੰਘ।
_e358c3ab2753a069473b462c75433ea0_1280X720.webp)
ਜਸਕਰਨ ਸਿੰਘ ਮੁਤਾਬਕ ਉਸ ਨੂੰ ਕੁਝ ਸਮਾਂ ਪਹਿਲਾਂ ਦੁਬਈ ਵਿੱਚ ਇਹ ਸਾਈਮਾ ਵਾਰਡ ਮਿਲਿਆ ਸੀ। ਉਸ ਨੇ ਕਿਹਾ ਕਿ ਉਹ ਇੱਕ ਕੰਨੜ ਭਾਸ਼ਾ ਵਿੱਚ ਗਾਣਿਆਂ ਦਾ ਸ਼ੋ ਕਰਨ ਗਿਆ ਸੀ ਜਿੱਥੇ ਜੱਜ ਨੇ ਉਸ ਨਾਲ ਵਾਅਦਾ ਕੀਤਾ ਕਿ ਉਸਨੂੰ ਫਿਲਮ ਵਿੱਚ ਗਾਉਣ ਦਾ ਮੌਕਾ ਦੇਵੇਗਾ ਤੇ ਉਸ ਨੂੰ ਮੌਕਾ ਮਿਲਿਆ ਜਿਸ ਨੂੰ ਉਸਨੇ ਬਾਖੂਬੀ ਨਿਭਾਇਆ ਅਤੇ ਉਸਨੇ ਵੱਡੇ ਅਵਾਰਡ ਹਾਸਲ ਕੀਤੇ ਹਨ।
ਉਸ ਨੇ ਕਿਹਾ ਕਿ ਉਸ ਨੂੰ ਬੇਸ਼ਕ ਸਾਊਥ ਵਿੱਚੋਂ ਬਹੁਤ ਪਿਆਰ ਮਿਲ ਰਿਹਾ ਹੈ। ਅਤੇ ਉਥੋਂ ਦੇ ਲੋਕ ਉਸਨੂੰ ਸਾਊਥ ਦਾ ਦਿਲਜੀਤ ਕਹਿ ਕੇ ਬੁਲਾਉਂਦੇ ਹਨ।
ਪਰ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਵੀ ਉਨਾ ਹੀ ਪਿਆਰ ਕਰਦਾ ਹੈ ਤੇ ਪੰਜਾਬੀ ਵਿੱਚ ਵੱਡੇ ਪ੍ਰੋਜੈਕਟ ਕਰਨਾ ਚਾਹੁੰਦਾ । ਜਸਕਰਨ ਸਿੰਘਪੰਜਾਬੀ ਹਿੰਦੀ ਦੇ ਨਾਲ ਨਾਲ ਤੈਲਗੂ , ਮਲਿਆਲਮ ਅਤੇ ਕੰਨੜ ਵਧੀਆ ਤਰੀਕੇ ਨਾਲ ਬੋਲ ਲੈਂਦਾ ਹੈ । ਅਤੇ ਨੌਜਵਾਨਾਂ ਨੂੰ ਸੁਨੇਹਾ ਦਿੰਦਾ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕਰਨ ਦਾ ਕੋਈ ਵੀ ਸ਼ਾਰਟਕੱਟ ਨਹੀਂ ਹੈ।