ਮਸ਼ਹੂਰ ਅਦਾਕਾਰ ਰਾਹੁਲ ਅਰੁਣੌਦੇਯ ਦੀ ਪਾਣੀ ‘ਚ ਡੁੱਬਣ ਕਾਰਨ ਮੌਤ
ਮਸ਼ਹੂਰ ਬੰਗਾਲੀ ਅਦਾਕਾਰ ਰਾਹੁਲ ਅਰੁਣੌਦੇਯ ਦੀ ਪਾਣੀ ‘ਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ । ਅਦਾਕਾਰ ਸ਼ੂਟਿੰਗ ਦੇ ਦੌਰਾਨ ਸਮੁੰਦਰ ‘ਚ ਡੁੱਬ ਗਿਆ । ਉਸ ਦੀ ਮੌਤ ‘ਤੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱੱਖ ਦਾ ਪ੍ਰਗਟਾਵਾ ਕੀਤਾ ਹੈ।
ਮਸ਼ਹੂਰ ਬੰਗਾਲੀ ਅਦਾਕਾਰ ਰਾਹੁਲ ਅਰੁਣੌਦੇਯ ਦੀ ਪਾਣੀ ‘ਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ । ਅਦਾਕਾਰ ਸ਼ੂਟਿੰਗ ਦੇ ਦੌਰਾਨ ਸਮੁੰਦਰ ‘ਚ ਡੁੱਬ ਗਿਆ । ਉਸ ਦੀ ਮੌਤ ‘ਤੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
'ਭੋਲੇ ਬਾਬਾ ਪਾਰ ਕਰੇਗਾ' ਦੀ ਕਰ ਰਹੇ ਸਨ ਸ਼ੂਟਿੰਗ
ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰ ਰਾਹੁਲ ਅਰੁਣੌਦੇਯ ਬਨਰਜੀ ਓਡੀਸ਼ਾ ਦੇ ਤਾਲਾਸਾਰੀ ‘ਚ ਡੇਲੀ ਸੋਪ ‘ਭੋਲੇ ਬਾਬਾ ਪਾਰ ਕਰੇਗਾ’ ਦੀ ਸ਼ੂਟਿੰਗ ਕਰ ਰਹੇ ਸਨ । ਸ਼ੂਟਿੰਗ ਦੇ ਦੌਰਾਨ ਉਹ ਪਾਣੀ ‘ਚ ਉੱਤਰੇ ਅਤੇ ਕੁਝ ਹੀ ਦੇਰ ਬਾਅਦ ਉਹ ਪਾਣੀ ‘ਚ ਡੁੱਬਣ ਲੱਗ ਪਏ । ਉੱਥੇ ਮੌਜੂਦ ਲੋਕਾਂ ਨੇ ਅਦਾਕਾਰ ਨੂੰ ਪਾਣੀ ਚੋਂ ਬਾਹਰ ਕੱਢਿਆ ।
ਰਾਹੁਲ ਬਨਰਜੀ ਮੌਤ ਮਾਮਲੇ ‘ਚ ਕੇਸ ਦਰਜ
ਰਾਹੁਲ ਬਨਰਜੀ ਨੂੰ ਪਾਣੀ ਚੋਂ ਬਾਹਰ ਕੱਢਣ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਇਸ ਮਾਮਲੇ ‘ਚ ਪੁਲਿਸ ਨੇ ‘ਅਨਨੈਚੁਰਲ ਡੈੱਥ ਕੇਸ’ ਦੱਸਦਏ ਹੋਏ ਵੱਡਾ ਖੁਲਾਸਾ ਕੀਤਾ ਹੈ ਕਿ ਡੇਲੀ ਸੋਪ ਦੀ ਸ਼ੂਟਿੰਗ ਦੀ ਪਰਮਿਸ਼ਨ ਨਹੀਂ ਸੀ ਲਈ ਗਈ।ਇਸ ਸਬੰਧ ‘ਚ ਪੁਲਿਸ ਨੂੰ ਸੂਚਿਤ ਵੀ ਨਹੀਂ ਸੀ ਕੀਤਾ ਗਿਆ। ਫ਼ਿਲਹਾਲ ਹੁਣ ਪੁਲਿਸ ਇਸ ਮਾਮਲੇ ‘ਚ ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਇਸੇ ਦਰਮਿਆਨ ਅਦਾਕਾਰ ਦੀ ਸ਼ੂਟਿੰਗ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਸੈੱਟ ‘ਤੇ ਮੌਜੂਦ ਨਜ਼ਰ ਆ ਰਿਹਾ ਹੈ।