ਅਦਾਕਾਰ ਰਾਮ ਚਰਨ ਅਤੇ ਉਪਾਸਨਾ ਬਣੇ ਜੁੜਵਾ ਬੱਚਿਆਂ ਦੇ ਮਾਪੇ, ਬੱਚਿਆਂ ਦੇ ਜਨਮ ਤੋਂ ਬਾਅਦ ਪਰਿਵਾਰ ਪੱਬਾਂ ਭਾਰ

ਅਦਾਕਾਰ ਰਾਮ ਚਰਨ ਤੇ ਉਪਾਸਨਾ ਇੱਕ ਵਾਰ ਮੁੜ ਤੋਂ ਜੁੜਵਾ ਬੱਚਿਆਂ ਦੇ ਮਾਪੇ ਬਣ ਗਏ ਹਨ । ਇਸ ਜਾਣਕਾਰੀ ਨੂੰ ਖੁਦ ਰਾਮ ਚਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਰਾਮ ਚਰਨ ਤੇ ਉੋਪਾਸਨਾ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ।ਜਿਸ ਦੀ ਜਾਣਕਾਰੀ ਵੀ ਅਦਾਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ।

By  Shaminder Kaur Kaler February 2nd 2026 03:32 PM

ਅਦਾਕਾਰ ਰਾਮ ਚਰਨ ਤੇ ਉਪਾਸਨਾ ਇੱਕ ਵਾਰ ਮੁੜ ਤੋਂ ਜੁੜਵਾ ਬੱਚਿਆਂ ਦੇ ਮਾਪੇ ਬਣ ਗਏ ਹਨ । ਇਸ ਜਾਣਕਾਰੀ ਨੂੰ ਖੁਦ ਰਾਮ ਚਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਰਾਮ ਚਰਨ ਤੇ ਉੋਪਾਸਨਾ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ।ਜਿਸ ਦੀ ਜਾਣਕਾਰੀ ਵੀ ਅਦਾਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ।

ਰਾਮ ਚਰਨ ਨੇ ਲਿਖਿਆ “ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਪ੍ਰਮਾਤਮਾ ਨੇ ਧੀ ਅਤੇ ਪੁੱਤਰ ਦੀ ਦਾਤ ਦੇ ਨਾਲ ਨਵਾਜ਼ਿਆ ਹੈ।ਔਰਤਾਂ ਦੀ ਸਾਡੀ ਜ਼ਿੰਦਗੀ ‘ਚ ਬਹੁਤ ਅਹਿਮੀਅਤ ਹੈ ਅਤੇ ਮੈਂ ਆਪਣੇ ਫੈਨਸ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਦੁਆਵਾਂ ਤੇ ਬਹੁਤ ਸਾਰਾ ਪਿਆਰ ਭੇਜਿਆ”।

ਚਿੰਰਜੀਵੀ ਨੇ ਵੀ ਸਾਂਝੀਆਂ ਕੀਤੀਆਂ ਖੁਸ਼ੀਆਂ 

ਰਾਮ ਚਰਨ ਦੇ ਪਿਤਾ ਅਤੇ ਅਦਾਕਾਰ ਚਿੰਰਜੀਵੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਬਹੁਤ ਖੁਸ਼ੀ ਦੇ ਨਾਲ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਰਾਮ ਚਰਨ ਤੇ ਉਪਾਸਨਾ ਦੇ ਘਰ ਜੁੜਵਾ ਬੱਚੇ ਹੋਏ ਹਨ।ਇੱਕ ਮੁੰਡਾ ਤੇ ਇੱਕ ਕੁੜੀ। ਬੱਚੇ ਅਤੇ ਮਾਂ ਦੋਨੇਂ ਸਿਹਤਮੰਦ ਹਨ ਅਤੇ ਇਨ੍ਹਾਂ ਦੋਨਾਂ ਨੰਨੇ੍ਹ ਮੁੰਨਿਆਂ ਦਾ ਸੁਆਗਤ ਕਰਨਾ ਅਤੇ ਦਾਦਾ ਦਾਦੀ ਦਾ ਸੁਭਾਗ, ਸਾਡੇ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਹੈ”। ਜਿਉਂ ਹੀ ਚਿੰਰਜੀਵੀ ਨੇ ਇਸ ਖ਼ਬਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 

© Copyright Galactic Television & Communications Pvt. Ltd. 2026. All rights reserved.