ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ

ਗਾਇਕ ਵਰਿੰਦਰ ਬਰਾੜ ਇੱਕ ਵਾਰ ਮੁੜ ਤੋਂ ਚਰਚਾ ‘ਚ ਹਨ । ਉਨ੍ਹਾਂ ਦੀ ਇੱਕ ਐਲਬਮ ਰਿਲੀਜ਼ ਹੋਈ ਹੈ। ‘ਮਕੈਨਿਕ’ ਟਾਈਟਲ ਹੇਠ ਆਈ ਇਸ ਐਲਬਮ ਦੇ ਬੋਲਾਂ ‘ਚ ਕਰਣ ਔਜਲਾ, ਯੋ ਯੋ ਹਨੀ ਸਿੰਘ, ਦਿਲਜੀਤ ਦੋਸਾਂਝ, ਨੌਰਾ ਫਤੇਹੀ ਸਣੇ ਕਈ ਕਲਾਕਾਰਾਂ ਦੇ ਨਾਂਅ ਲਏ ਗਏ ਹਨ। ਇਸ ਗੀਤ ਦੇ ਬੋਲਾਂ ਨੇ ਨਵੀਂ ਬਹਿਸ ਛੇੜ ਦਿੱਤੀ ਹੈ।

By  Shaminder Kaur Kaler June 25th 2026 12:00 PM -- Updated: June 25th 2026 12:17 PM

ਗਾਇਕ ਵਰਿੰਦਰ ਬਰਾੜ ਇੱਕ ਵਾਰ ਮੁੜ ਤੋਂ ਚਰਚਾ ‘ਚ ਹਨ । ਉਨ੍ਹਾਂ ਦੀ ਇੱਕ ਐਲਬਮ ਰਿਲੀਜ਼ ਹੋਈ ਹੈ। ‘ਮਕੈਨਿਕ’ ਟਾਈਟਲ ਹੇਠ ਆਈ ਇਸ ਐਲਬਮ ਦੇ ਬੋਲਾਂ ‘ਚ ਕਰਣ ਔਜਲਾ, ਯੋ ਯੋ ਹਨੀ ਸਿੰਘ, ਦਿਲਜੀਤ ਦੋਸਾਂਝ, ਨੌਰਾ ਫਤੇਹੀ ਸਣੇ ਕਈ ਕਲਾਕਾਰਾਂ ਦੇ ਨਾਂਅ ਲਏ ਗਏ ਹਨ। ਇਸ ਗੀਤ ਦੇ ਬੋਲਾਂ ਨੇ ਨਵੀਂ ਬਹਿਸ ਛੇੜ ਦਿੱਤੀ ਹੈ। ਗੀਤ ‘ਚ ਗਾਇਕ ਵਰਿੰਦਰ ਬਰਾੜ ਨੇ ਖੁਦ ਦੀ ਤਾਰੀਫ ਕੀਤੀ ਹੈ।


ਜਿਸ ‘ਚ ਉਸ ਨੇ ਮੈਂ ਵੀ ਮਕੈਨਿਕ ਹਾਂ ਜੇ ਕੋਈ ਗੀਤਾਂ ਦੀ ਮਸ਼ੀਨ । ਘੋੜੀ ਗੱਭਰੂ ਨਚਾਉਂਦਾ ਜਿਵੇਂ ਨੱਚਦੀ ਏ ਨੌਰਾ। ਯੋ ਯੋ ਹਨੀ ਸਿੰਘ, ਨਾਲੇ ਦਿਲਜੀਤ ਮੰਗੇ ਗਾਣੇ । ਪੂਰੇ ਇੰਡੀਆ ਦਾ ਢਿੱਡ ਭਰੇ ਜੱਟਾਂ ਦੀ ਜ਼ਮੀਨ। ਇਸ ਗੀਤ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 


ਗੀਤਾਂ ਨੂੰ ਲੈ ਕੇ ਚਰਚਾ ‘ਚ ਵਰਿੰਦਰ ਬਰਾੜ 

ਵਰਿੰਦਰ ਬਰਾੜ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਉਹ ਇੱਕ ਮਾਡਲ ਨੂੰ ਮੇਜ਼ ਬਣਾ ਕੇ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਸਨ।

ਇਸ ਗੀਤ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ।ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਵਰਿੰਦਰ ਬਰਾੜ ਦੇ ਰਿਲੀਜ਼ ਹੋਏ ਹਨ । ਇਸ ਤੋਂ ਪਹਿਲਾਂ ਵੀ ਉਹ ਆਪਣੇ ਗੀਤਾਂ ਦੇ ਕਾਰਨ ਵਿਵਾਦਾਂ ‘ਚ ਰਹਿ ਚੁੱਕੇ ਹਨ । 

© Copyright Galactic Television & Communications Pvt. Ltd. 2026. All rights reserved.