ਫਿਰੋਜ਼ ਖ਼ਾਨ ਦੇ ਗਾਏ ਤੇ ਗੁਰਮੀਤ ਸਿੰਘ ਦੇ ਸੰਗੀਤ ਨਾਲ ਸ਼ਿੰਗਾਰੇ ਗੀਤ ਨੇ ਤੋੜੇ ਰਿਕਾਰਡ, ਗਾਣੇ ਨੇ 101ਮਿਲੀਅਨ ਕਰੌਸ ਕੀਤੇ

ਕੁਝ ਸਮਾਂ ਪਹਿਲਾਂ ਗਾਇਕ ਫਿਰੋਜ਼ ਖ਼ਾਨ ਦੀ ਆਵਾਜ਼ ‘ਚ ਗਾਇਆ ਅਤੇ ਗੁਰਮੀਤ ਸਿੰਘ ਦੇ ਸੰਗੀਤ ਦੇ ਨਾਲ ਸ਼ਿੰਗਾਰਿਆ ਗੀਤ ‘ਜ਼ਮਾਨਾ’ ਰਿਲੀਜ਼ ਹੋਇਆ ਸੀ ।ਇਸ ਗੀਤ ਨੇ ਯੂਟਿਊਬ ‘ਤੇ 101 ਮਿਲੀਅਨ ਕਰੌਸ ਕਰ ਲਏ ਹਨ । ਇਸ ਖੁਸ਼ਖ਼ਬਰੀ ਨੂੰ ਗੁਰਮੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

By  Shaminder Kaur Kaler February 6th 2026 12:28 PM -- Updated: February 6th 2026 12:35 PM

ਕੁਝ ਸਮਾਂ ਪਹਿਲਾਂ ਗਾਇਕ ਫਿਰੋਜ਼ ਖ਼ਾਨ ਦੀ ਆਵਾਜ਼ ‘ਚ ਗਾਇਆ ਅਤੇ ਗੁਰਮੀਤ ਸਿੰਘ ਦੇ ਸੰਗੀਤ ਦੇ ਨਾਲ ਸ਼ਿੰਗਾਰਿਆ ਗੀਤ ‘ਜ਼ਮਾਨਾ’ ਰਿਲੀਜ਼ ਹੋਇਆ ਸੀ ।ਇਸ ਗੀਤ ਨੇ ਯੂਟਿਊਬ ‘ਤੇ 101 ਮਿਲੀਅਨ ਕਰੌਸ ਕਰ ਲਏ ਹਨ । ਇਸ ਖੁਸ਼ਖ਼ਬਰੀ ਨੂੰ ਗੁਰਮੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਸਾਡਾ ਗਾਣਾ “ਜ਼ਮਾਨਾ” 101 ਮਿਲੀਅਨ ਪਾਰ ਕਰ ਗਿਆ ਹੈ ਤੁਸੀਂ ਇਸ ਗਾਣੇ ਨੂੰ ਬੇਹੱਦ ਪਿਆਰ ਦਿੱਤਾ ਹੈ ਅਤੇ ਅਜੇ ਵੀ ਦੇ ਰਹੇ ਹੋ…ਤੁਹਾਡੇ ਸਭ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਅਤੇ ਪੂਰੀ ਟੀਮ ਦਾ ਵੀ ਤਹਿ ਦਿਲੋਂ ਸ਼ੁਕਰੀਆ—ਫਿਰੋਜ਼ ਭਾਜੀ, ਹਰਜਿੰਦਰ ਬਲ ਜੀ ਅਤੇ ਟੀ-ਸੀਰੀਜ਼ ਦਾ ਖ਼ਾਸ ਧੰਨਵਾਦ”।


ਇਸ ਵੀਡੀਓ ‘ਚ ਗਾਇਕ ਫਿਰੋਜ਼ ਖ਼ਾਨ ਵੀ ਨਜ਼ਰ ਆ ਰਹੇ ਹਨ । ਫਿਰੋਜ਼ ਖ਼ਾਨ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਜਿਸ ‘ਚ ਪਾਣੀ ਦੀਆਂ ਛੱਲਾਂ ਹੋਵਣ,ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਸਾਹਾਂ ਨੂੰ ਸਰੂਰ,ਦਿਲ ਨਹੀਂ ਲੱਗਦਾ ਤੇਰੇ ਬਿਨਾਂ, ਲਾਹੌਰ, ਨੈਣਾਂ ਦੀ ਗੱਲ ਸਣੇ ਕਈ ਹਿੱਟ ਗੀਤ ਗਾਏ ਹਨ । 

ਫਿਰੋਜ਼ ਖ਼ਾਨ ਸੋਸ਼ਲ ਮੀਡੀਆ ਤੇ ਵੀ ਸਰਗਰਮ 

ਫਿਰੋਜ਼ ਖ਼ਾਨ ਸੋਸ਼ਲ ਮੀਡੀਆ ਤੇ ਵੀ ਸਰਗਰਮ ਹਨ ਅਤੇ ਉਹ ਆਪਣੀ ਪਤਨੀ ਦੇ ਨਾਲ ਅਕਸਰ ਮਜ਼ੇਦਾਰ ਰੀਲਾਂ ਬਣਾਉਂਦੇ ਹਨ । ਉਹਨਾਂ ਦੇ ਪਤਨੀ ਦੇ ਨਾਲ ਮਜ਼ੇਦਾਰ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । 


 


 



 

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.