ਦਿਲਜੀਤ ਦੋਸਾਂਝ, ਸਚੇਤ ਤੇ ਪ੍ਰੰਪਰਾ ਟੰਡਨ ਦੀ ਆਵਾਜ਼ ‘ਚ ਬਾਰਡਰ-2 ਦਾ ਨਵਾਂ ਗੀਤ ‘ਇਸ਼ਕ ਦਾ ਚਿਹਰਾ’ ਰਿਲੀਜ਼

ਦਿਲਜੀਤ ਦੋਸਾਂਝ, ਸਚੇਤ ਤੇ ਪ੍ਰੰਪਰਾ ਟੰਡਨ ਦੀ ਆਵਾਜ਼ ‘ਚ ਬਾਡਰਰ-2 ਫ਼ਿਲਮ ਦਾ ਨਵਾਂ ਗੀਤ ‘ਇਸ਼ਕ ਦਾ ਚਿਹਰਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਕੌਸਰ ਮੁਨੀਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਨਿਖਿਲ ਤੇ ਸਵਪਨਿਲ ਦੇ ਵੱਲੋਂ । ਇਸ ਗੀਤ ਨੂੰ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਵਰੁਣ ਧਵਨ ਤੇ ਅਹਾਨ ਸ਼ੈੱਟੀ ਤੇ ਫ਼ਿਲਮਾਇਆ ਗਿਆ ਹੈ।

By  Shaminder Kaur Kaler January 9th 2026 12:33 PM

ਦਿਲਜੀਤ ਦੋਸਾਂਝ (Diljit Dosanjh)  ਸਚੇਤ ਤੇ ਪ੍ਰੰਪਰਾ ਟੰਡਨ ਦੀ ਆਵਾਜ਼ ‘ਚ ਬਾਡਰਰ-2 ਫ਼ਿਲਮ ਦਾ ਨਵਾਂ ਗੀਤ ‘ਇਸ਼ਕ ਦਾ ਚਿਹਰਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਕੌਸਰ ਮੁਨੀਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਨਿਖਿਲ ਤੇ ਸਵਪਨਿਲ ਦੇ ਵੱਲੋਂ । ਇਸ ਗੀਤ ਨੂੰ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਵਰੁਣ ਧਵਨ ਤੇ ਅਹਾਨ ਸ਼ੈੱਟੀ ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਦਿਲਜੀਤ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਗੀਤ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਇਸ ਗੀਤ ਦੀਆਂ ਕੁਝ ਤਸਵੀਰਾਂ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝੀਆਂ ਕੀਤੀਆਂ ਹਨ ਅਤੇ ਫੈਨਸ ਇਨ੍ਹਾਂ ਤਸਵੀਰਾਂ ਤੇ ਵੀ ਖੂਬ ਪਿਆਰ ਲੁਟਾ ਰਹੇ ਹਨ । ਦਿਲਜੀਤ ਦੋਸਾਂਝ ਨੇ ਇਸ ਗੀਤ ਦੇ ਨਾਲ ਨਾਲ ਫ਼ਿਲਮ ਦੇ ਰਿਲੀਜ਼ ਡੇਟ ਵੀ ਰਿਵੀਲ ਕੀਤੀ ਹੈ।ਇਹ ਫ਼ਿਲਮ ਦੇਸ਼ ਦੁਨੀਆ ‘ਚ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਸੰਨੀ ਦਿਓਲ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਸਿਤਾਰੇ ਵੀ ਨਜ਼ਰ ਆੳੇੁਣਗੇ । ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਰਡਰ-2 ਤੋਂ ਇਲਾਵਾ ਇਮਤਿਆਜ਼ ਅਲੀ ਦੇ ਨਾਲ ਵੀ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਫੈਨਸ ਦੇ ਲਈ ਕਈ ਗੀਤ ਵੀ ਲੈ ਕੇ ਆ ਰਹੇ ਹਨ । 


© Copyright Galactic Television & Communications Pvt. Ltd. 2026. All rights reserved.