ਗਾਇਕਾ ਸੁਨੰਦਾ ਸ਼ਰਮਾ ਤੇ ਗਿੱਪੀ ਗਰੇਵਾਲ ਦੀ ਆਵਾਜ਼ ‘ਚ ਗੀਤ ‘ਲਾਕੇਟ’ ਰਿਲੀਜ਼

ਗਾਇਕਾ ਸੁਨੰਦਾ ਸ਼ਰਮਾ ਤੇ ਗਿੱਪੀ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਲਾਕੇਟ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸੁਨੰਦਾ ਸ਼ਰਮਾ ਸਰਗੁਨ ਮਹਿਤਾ ਤੇ ਗਿੱਪੀ ਗਰੇਵਾਲ ‘ਤੇ ਫ਼ਿਲਮਾਇਆ ਗਿਆ ਹੈ।

By  Shaminder Kaur Kaler June 11th 2026 06:10 PM

ਗਾਇਕਾ ਸੁਨੰਦਾ ਸ਼ਰਮਾ (Sunanda Sharma)ਤੇ ਗਿੱਪੀ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਲਾਕੇਟ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸੁਨੰਦਾ ਸ਼ਰਮਾ ਸਰਗੁਨ ਮਹਿਤਾ ਤੇ ਗਿੱਪੀ ਗਰੇਵਾਲ ‘ਤੇ ਫ਼ਿਲਮਾਇਆ ਗਿਆ ਹੈ। ਗੀਤ ਨੂੰ ਸੰਗੀਤਬੱਧ ਕੀਤਾ ਹੈ ਜਤਿੰਦਰ ਸ਼ਾਹ ਦੇ ਵੱਲੋਂ। ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।


ਇਸ ਗੀਤ ‘ਚ ਮੁੰਡੇ ਦੀ ਤੁਲਨਾ ਚਾਂਦੀ ਦੇ ਛੱਲੇ ਦੇ ਨਾਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਕੁੜੀ ਵੀ ਆਪਣੇ ਹੁਸਨ ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਗੀਤ ਫ਼ਿਲਮ ਕੈਰੀ ਆਨ ਜੱਟਾ ੪ ਦਾ ਗੀਤ ਹੈ। ਜਿਸ ‘ਚ ਗਿੱਪੀ ਤੇ ਸੁਨੰਦਾ ਸ਼ਰਮਾ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।

ਬੀਤੇ ਦਿਨ ਹੀ ਸੁਨੰਦਾ ਸ਼ਰਮਾ ਨੇ ਇਸ ਗੀਤ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਅਤੇ ਸਭ ਨੂੰ ਇੱਕ ਵਾਰ ਤਾਂ ਲੱਗਿਆ ਕਿ ਸ਼ਾਇਦ ਦੋਵੇਂ ਕੋਈ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਜਦੋਂਕਿ ਇਹ ਗੀਤ ਗਿੱਪੀ ਤੇ ਸਰਗੁਨ ਦੀ ਫ਼ਿਲਮ ਕੈਰੀ ਆਨ ਜੱਟਾ-੪ ਦਾ ਹਿੱਸਾ ਹੈ।ਸੁਨੰਦਾ ਸ਼ਰਮਾ ਦਾ ਇਸ ਤੋਂ ਪਹਿਲਾਂ ਜੋਗੀ ਗੀਤ ਵੀ ਰਿਲੀਜ਼ ਹੋਇਆ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ। 

© Copyright Galactic Television & Communications Pvt. Ltd. 2026. All rights reserved.