ਨਵੇਂ ਸਾਲ ਦੀ ਆਮਦ ਤੇ ਰਣਜੀਤ ਬਾਵਾ ਫੈਨਸ ਲਈ ਲੈ ਕੇ ਆ ਰਹੇ ਖੂਬਸੂਰਤ ਤੋਹਫ਼ਾ

ਨਵੇਂ ਸਾਲ ਦੀ ਆਮਦ ਤੇ ਰਣਜੀਤ ਬਾਵਾ ਆਪਣੇ ਫੈਨਸ ਦੇ ਲਈ ਨਵਾਂ ਤੋਹਫ਼ਾ ਲੈ ਕੇ ਆ ਰਹੇ ਹਨ । ਜੀ ਹਾਂ ਰਣਜੀਤ ਬਾਵਾ ਨਵੇਂ ਸਾਲ ਦੇ ਮੌਕੇ ਤੇ ਆਪਣੇ ਫੈਨਸ ਦੇ ਲਈ ਨਵਾਂ ਗੀਤ ਲੈ ਕੇ ਆ ਰਹੇ ਹਨ। ‘ਭਾਗਾਂ ਵਾਲੀਏ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ‘ਚ ਪੰਜਾਬ ਦੀ ਖੂਬਸੂਰਤੀ ਨੂੰ ਬਿਆਨ ਕੀਤਾ ਜਾਵੇਗਾ ।

By  Shaminder Kaur Kaler December 27th 2025 06:39 PM

ਨਵੇਂ ਸਾਲ ਦੀ ਆਮਦ ਤੇ ਰਣਜੀਤ ਬਾਵਾ (Ranjit Bawa) ਆਪਣੇ ਫੈਨਸ ਦੇ ਲਈ ਨਵਾਂ ਤੋਹਫ਼ਾ ਲੈ ਕੇ ਆ ਰਹੇ ਹਨ । ਜੀ ਹਾਂ ਰਣਜੀਤ ਬਾਵਾ ਨਵੇਂ ਸਾਲ ਦੇ ਮੌਕੇ ਤੇ ਆਪਣੇ ਫੈਨਸ ਦੇ ਲਈ ਨਵਾਂ ਗੀਤ ਲੈ ਕੇ ਆ ਰਹੇ ਹਨ। ‘ਭਾਗਾਂ ਵਾਲੀਏ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ‘ਚ ਪੰਜਾਬ ਦੀ ਖੂਬਸੂਰਤੀ ਨੂੰ ਬਿਆਨ ਕੀਤਾ ਜਾਵੇਗਾ । ਰਣਜੀਤ ਬਾਵਾ ਦਾ ਇਹ ਗੀਤ ਨਵੇਂ ਸਾਲ ਦਾ ਪਹਿਲਾ ਗੀਤ ਹੋਵੇਗਾ । ਇਸ ਗੀਤ ਨੂੰ ਲੈ ਕੇ ਰਣਜੀਤ ਬਾਵਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਉਨ੍ਹਾਂ ਨੇ ਲਿਖਿਆ ਕਿ ‘ਪੰਜਾਬ ਤੋਂ ਸੋਹਣੀ ਕੋਈ ਧਰਤੀ ਨਹੀਂ।ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ, ਅਸੀਂ ਆਪ ਸਭ ਲਈ ਬਹੁਤ ਖੂਬਸੂਰਤ ਗੀਤ ਲੈ ਕੇ ਆ ਰਹੇ ਹਾਂ।ਜਿਉਂਦੇ ਵੱਸਦੇ ਰਹੋ”।ਰਣਜੀਤ ਬਾਵਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਰਣਜੀਤ ਬਾਵਾ ਦਾ ਵਰਕ ਫ੍ਰੰਟ 

ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ । 

© Copyright Galactic Television & Communications Pvt. Ltd. 2026. All rights reserved.