ਪ੍ਰਵਾਸੀਆਂ ਦੀ ਪੀੜ੍ਹ ਨੂੰ ਬਿਆਨ ਕਰਦਾ ਨਛੱਤਰ ਗਿੱਲ ਦਾ ਨਵਾਂ ਗੀਤ ‘ਮੋਹ ਪਿੰਡ ਦਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਨਛੱਤਰ ਗਿੱਲ ਦਾ ਨਵਾਂ ਗੀਤ ‘ਮੋਹ ਪਿੰਡ ਦਾ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਦਵਿੰਦਰ ਬੋਪਾਰਾਏ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਗੀਤ ‘ਚ ਉਨ੍ਹਾਂ ਨੇ ਪ੍ਰਵਾਸੀਆਂ ਦੀ ਪੀੜ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

By  Shaminder Kaur Kaler February 3rd 2026 02:03 PM -- Updated: February 3rd 2026 02:21 PM

ਨਛੱਤਰ ਗਿੱਲ (Nachhatar Gill) ਦਾ ਨਵਾਂ ਗੀਤ ‘ਮੋਹ ਪਿੰਡ ਦਾ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਦਵਿੰਦਰ ਬੋਪਾਰਾਏ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਗੀਤ ‘ਚ ਉਨ੍ਹਾਂ ਨੇ ਪ੍ਰਵਾਸੀਆਂ ਦੀ ਪੀੜ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਿਸ ‘ਚ ਪਿੰਡੋਂ ਵਿਦੇਸ਼ ਗਏ ਲੋਕਾਂ ਦੀ ਪੀੜ੍ਹ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਰੋਜ਼ੀ ਰੋਟੀ ਦੇ ਚੱਕਰ ‘ਚ ਵਿਦੇਸ਼ ਤਾਂ ਚਲੇ ਜਾਂਦੇ ਹਨ, ਪਰ ਪਿੰਡ ਦਾ ਮੋਹ ਉਨ੍ਹਾਂ ਦਾ ਦਿਲ ਨਹੀਂ ਲੱਗਣ ਦਿੰਦਾ ।


ਇਹੋ ਕੁਝ ਇਸ ਗੀਤ ‘ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਨਛੱਤਰ ਗਿੱਲ ਦੀ ਆਵਾਜ਼ ‘ਚ ਗਾਏ ਇਸ ਗੀਤ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 


ਨਛੱਤਰ ਗਿੱਲ ਦਾ ਵਰਕ ਫ੍ਰੰਟ 

ਨਛੱਤਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਜਿਸ ‘ਚ ਕੁਝ ਕੁ ਗੀਤਾਂ ਦਾ ਇੱਥੇ ਜ਼ਿਕਰ ਕਰਾਂਗੇ ਜਿਸ ‘ਚ ਸਾਡੇ ਚੰਮ ਦੀਆਂ ਜੁੱਤੀਆਂ ਬਣਾ ਕੇ ਪੈਰੀਂ ਪਾ ਲੈ, ਹਰ ਅੱਖ ਚੋਂ ਅੱਜ ਵਗਣ ਘਰਾਲਾਂ, ਝੂਠੀ ਏਂ ਤੂੰ ਝੂਠੀ, ਦਾਤਾ ਜੀ ਮਿਹਰ ਕਰੋ,ਸਾਹਿਬ ਜਿਨ੍ਹਾਂ ਦੀਆਂ ਮੰਨੇ, ਦਿਲ ਦਿੱਤਾ ਨੀ ਸੀ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।

© Copyright Galactic Television & Communications Pvt. Ltd. 2026. All rights reserved.