ਫ਼ਿਲਮ ‘ਕਣਕਾਂ ਦੇ ਓਹਲੇ’ ਫ਼ਿਲਮ ਦਾ ਗੀਤ ‘ਕੁੜੀਆਂ ਚਿੜੀਆਂ’ ਰਣਬੀਰ ਦੀ ਆਵਾਜ਼ ‘ਚ ਰਿਲੀਜ਼

ਫ਼ਿਲਮ ‘ਕਣਕਾਂ ਦੇ ਓਹਲੇ’ ਦਾ ਗੀਤ ਕੁੜੀਆਂ ਚਿੜੀਆਂ ਰਣਬੀਰ ਦੀ ਆਵਾਜ਼ ‘ਚ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਕੁੜੀਆਂ ਦੀ ਹਾਲਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਪਿਆਂ ਦੇ ਘਰ ਰਹਿੰਦੇ ਹੋਏ ਵੀ ਉਹ ਬਿਗਾਨੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਆਪਣਾ ਕੋਈ ਵੀ ਘਰ ਨਹੀਂ ਹੁੰਦੇ ਉਨ੍ਹਾਂ ਦੇ ਸਿਰਫ ਪੇਕੇ ਸਹੁਰੇ ਹੀ ਹੁੰਦੇ ਹਨ। ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। ਗੀਤ ਦੇ ਬੋਲ ਹਰਜਿੰਦਰ ਕੰਗ ਨੇ ਲਿਖੇ ਨੇ । ਗਾਣੇ ਨੂੰ ਫ਼ਿਲਮ ਦੇ ਬਾਲ ਕਲਾਕਾਰਾਂ ਤੇ ਫ਼ਿਲਮਾਇਆ ਗਿਆ ਹੈ।

By  Shaminder Kaur Kaler July 24th 2026 09:00 AM

ਫ਼ਿਲਮ ‘ਕਣਕਾਂ ਦੇ ਓਹਲੇ’ ਦਾ ਗੀਤ ਕੁੜੀਆਂ ਚਿੜੀਆਂ ਰਣਬੀਰ ਦੀ ਆਵਾਜ਼ ‘ਚ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਕੁੜੀਆਂ ਦੀ ਹਾਲਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਪਿਆਂ ਦੇ ਘਰ ਰਹਿੰਦੇ ਹੋਏ ਵੀ ਉਹ ਬਿਗਾਨੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਆਪਣਾ ਕੋਈ ਵੀ ਘਰ ਨਹੀਂ ਹੁੰਦੇ ਉਨ੍ਹਾਂ ਦੇ ਸਿਰਫ ਪੇਕੇ ਸਹੁਰੇ ਹੀ ਹੁੰਦੇ ਹਨ। ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। ਗੀਤ ਦੇ ਬੋਲ ਹਰਜਿੰਦਰ ਕੰਗ ਨੇ ਲਿਖੇ ਨੇ । ਗਾਣੇ ਨੂੰ ਫ਼ਿਲਮ ਦੇ ਬਾਲ ਕਲਾਕਾਰਾਂ ਤੇ ਫ਼ਿਲਮਾਇਆ ਗਿਆ ਹੈ।

ਇਸ ਫ਼ਿਲਮ ਦਾ ਟ੍ਰੇਲਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਸੀ ।ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੱਸ ਦਈਏ ਕਿ ਫ਼ਿਲਮ ‘ਚ ਮੁੱਖ ਕਿਰਦਾਰ ਤਾਨੀਆ ਤੇ ਗੁਰਪ੍ਰੀਤ ਘੁੱਗੀ ਨਿਭਾ ਰਹੇ ਹਨ ਅਤੇ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਫੈਨਸ ਵੀ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ ਦੀ ਕਹਾਣੀ ਵੀ ਸਭ ਨੂੰ ਭਾਵੁਕ ਕਰ ਦੇਣ ਵਾਲੀ ਹੈ ਜੋ ਕਿ ਇੱਕ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ।ਗੁਰਪ੍ਰੀਤ ਘੁੱਗੀ ਨੇ ਫ਼ਿਲਮ ‘ਚ ਤਾਨੀਆ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਹੋਰ ਕਈ ਕਲਾਕਾਰ ਵੀ ਦਿਖਾਈ ਦੇਣਗੇ।

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.