ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਹਿੰਮਤ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਖੰਡੇ ਦੀ ਧਾਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਮਿਸਾਲ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਹਿੰਮਤ ਸੰਧੂ, ਤਰਸੇਮ ਜੱਸੜ, ਯੋਗਰਾਜ ਸਿੰਘ ਤੇ ਹੋਰਨਾਂ ‘ਤੇ ਫ਼ਿਲਮਾਇਆ ਗਿਆ ਹੈ। ਫ਼ਿਲਮ ‘ਚ ਦਸਤਾਰ ਦੇ ਮਹੱਤਵ, ਉਸ ਦੇ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਬਿਆਨ ਕੀਤਾ ਗਿਆ ਹੈ।
ਹਿੰਮਤ ਸੰਧੂ (Himmat Sandhu)ਦੀ ਆਵਾਜ਼ ‘ਚ ਨਵਾਂ ਗੀਤ ‘ਖੰਡੇ ਦੀ ਧਾਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਮਿਸਾਲ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਹਿੰਮਤ ਸੰਧੂ, ਤਰਸੇਮ ਜੱਸੜ, ਯੋਗਰਾਜ ਸਿੰਘ ਤੇ ਹੋਰਨਾਂ ‘ਤੇ ਫ਼ਿਲਮਾਇਆ ਗਿਆ ਹੈ। ਫ਼ਿਲਮ ‘ਚ ਦਸਤਾਰ ਦੇ ਮਹੱਤਵ, ਉਸ ਦੇ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਬਿਆਨ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਦਸਤਾਰ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਵੀ ਇਸ ਗੀਤ ਦੇ ਵੀਡੀਓ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੰਜਾਬ ਦੇ ਸੁਰਬੀਰ ਯੋਧਿਆਂ ਦੀ ਬਹਾਦਰੀ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਹਰੀ ਸਿੰਘ ਨਲਵਾ ਵਰਗੇ ਯੋਧਿਆਂ ਤੇ ਹੋਰ ਸਿੱਖਾਂ ਦੀ ਬਦੌਲਤ ਅਹਿਮਦ ਸ਼ਾਹ ਅਬਦਾਲੀ ਸਣੇ ਹੋਰ ਕਈ ਚੜ੍ਹ ਕੇ ਆਏ ਵੈਰੀਆਂ ਦੇ ਦੰਦ ਖੱਟੇ ਕੀਤੇ ਸਨ।
ਦਸਤਾਰ 17 ਜੁਲਾਈ ਨੂੰ ਹੋਵੇਗੀ ਰਿਲੀਜ਼
ਸੂਰਮਿਆਂ ਯੋਧਿਆਂ ਤੇ ਸੱਚੀਆਂ ਕਹਾਣੀਆਂ ਤੋਂ ਪ੍ਰੇਰਿਤ ਇਹ ਫ਼ਿਲਮ ਸਤਾਰਾਂ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਤਰਸੇਮ ਜੱਸੜ, ਯੋਗਰਾਜ ਸਿੰਘ, ਸਰਬਜੀਤ ਚੀਮਾ, ਗੀਤ ਗੋਰਾਇਆ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦਾ ਦਰਸ਼ਕਾਂ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਰਸੇਮ ਜੱਸੜ ਦੀ ਫ਼ਿਲਮ ‘ਰੱਬ ਦਾ ਰੇਡੀਓ-੩ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।