ਕਰਣ ਔਜਲਾ ਦਾ ਪਿਆਰ ਦੀਆਂ ਬਾਤਾਂ ਪਾਉਂਦਾ ਗੀਤ ‘ਬੁਆਏਫ੍ਰੈਂਡ’ ਰਿਲੀਜ਼, ਫੀਚਰਿੰਗ ‘ਚ ਸੁਨੰਦਾ ਸ਼ਰਮਾ ਆਈ ਨਜ਼ਰ

ਗਾਇਕ ਕਰਣ ਔਜਲਾ ਦਾ ਨਵਾਂ ਗੀਤ ‘ਬੁਆਏਫ੍ਰੈਂਡ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਕਰਣ ਔਜਲਾ ਦੇ ਵੱਲੋਂ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ। ਜਿਸ ‘ਚ ਕੁੜੀ ਨੂੰ ਉਮਰ ਹੋਣ ਤੇ ਉਸ ਦੇ ਮਾਪੇ ਤੇ ਤਾਇਆ ਤਾਈ ਵਿਆਹੁਣ ਨੂੰ ਫਿਰਦੇ ਨੇ ।

By  Shaminder Kaur Kaler October 22nd 2025 01:52 PM -- Updated: October 22nd 2025 01:54 PM

  ਗਾਇਕ ਕਰਣ ਔਜਲਾ (Karan Aujla) ਦਾ ਨਵਾਂ ਗੀਤ ‘ਬੁਆਏਫ੍ਰੈਂਡ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਕਰਣ ਔਜਲਾ ਦੇ ਵੱਲੋਂ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ। ਜਿਸ ‘ਚ ਕੁੜੀ ਨੂੰ ਉਮਰ ਹੋਣ ਤੇ ਉਸ ਦੇ ਮਾਪੇ ਤੇ ਤਾਇਆ ਤਾਈ ਵਿਆਹੁਣ ਨੂੰ ਫਿਰਦੇ ਨੇ । ਜਿਸ ਦੇ ਲਈ ਉਹ ਕੁੜੀ ਨੂੰ ਕਈ ਮੁੰਡਿਆਂ ਦੀਆਂ ਤਸਵੀਰਾਂ ਵੀ ਵਿਖਾਉਂਦੇ ਹਨ, ਪਰ ਕੁੜੀ ਨੂੰ ਕੋਈ ਵੀ ਮੁੰਡਾ ਪਸੰਦ ਨਹੀਂ ਆਉਂਦਾ ਕਿਉਂਕਿ ਉਹ ਪਹਿਲਾਂ ਹੀ ਇੱਕ ਮੁੰਡੇ ਤੇ ਮਰ ਮਿਟਦੀ ਹੈ ।

ਹੋਰ ਪੜ੍ਹੋ  :  ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਫਾਈਰਿੰਗ, ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ

ਆਖਿਰਕਾਰ ਉਸ ਮੁੰਡੇ ਦਾ ਟਾਕਰਾ ਕੁੜੀ ਦੇ ਮਾਪਿਆਂ ਦੇ ਨਾਲ ਟ੍ਰੈਫਿਕ ਜਾਮ ਦੇ ਦੌਰਾਨ ਹੋ ਜਾਂਦਾ ਹੈ ਅਤੇ ਉਹ ਕੁੜੀ ਨੂੰ ਉਸੇ ਮੁੰਡੇ ਦੀ ਤਸਵੀਰ ਵਿਖਾਉਂਦੇ ਹਨ ਤਾਂ ਕੁੜੀ ਤੁਰੰਤ ਰਾਜ਼ੀ ਹੋ ਜਾਂਦੀ ਹੈ। ਕਿਉਂਕਿ ਉਹ ਕੁੜੀ ਦੀ ਪਹਿਲੀ ਪਸੰਦ ਹੁੰਦਾ ਹੈ। ਗੀਤ ਦੇ ਬੋਲ ਖੁਦ ਕਰਣ ਔਜਲਾ ਦੇ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਇੱਕੀ ਦੇ ਵੱਲੋਂ ਦਿੱਤਾ ਗਿਆ ਹੈ। ਵੀਡੀਓ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਸੁਨੰਦਾ ਸ਼ਰਮਾ ਨਜ਼ਰ ਆ ਰਹੀ ਹੈ। ਡਾਇਰੈਕਸ਼ਨ ਅਗਮ ਮਾਨ ਅਤੇ ਅਸੀਮ ਮਾਨ ਦੇ ਵੱਲੋਂ ਕੀਤੀ ਗਈ ਹੈ। ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਸੁਨੰਦਾ ਸ਼ਰਮਾ ਤੇ ਕਰਣ ਔਜਲਾ ਦੀ ਲਵ ਕਮਿਸਟਰੀ ਕਾਫੀ ਪਸੰਦ ਆ ਰਹੀ ਹੈ।

 

ਕਰਣ ਔਜਲਾ ਦਾ ਵਰਕ ਫਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੰਡਸਟਰੀ ‘ਚ ਉਹ ਹਿੱਟ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਚੁੰਨੀ ਮੇਰੀ ਰੰਗ ਦੇ ਲਲਾਰੀਆ, ਤੌਬਾ ਤੌਬਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ।

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਲਕ ਦੇ ਨਾਲ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ‘ਚ ਕਾਫੀ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਮਾਪਿਆਂ ਦੇ ਦਿਹਾਂਤ ਤੋਂ ਬਾਅਦ ਉਹ ਇੱਕਲੇ ਰਹਿ ਗਏ ਸਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਤਾਇਆ ਜੀ ਨੇ ਕੀਤਾ ਹੈ। 






© Copyright Galactic Television & Communications Pvt. Ltd. 2026. All rights reserved.