ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼

ਕਰਮਜੀਤ ਅਨਮੋਲ ਦੀ ਆਵਾਜ਼ ‘ਚ ਗੀਤ ‘ਦੁੱਲਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ਨੇ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ । ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ। ਜਿਸ ‘ਚ ਅਣਖਾਂ ਦੀ ਗੱਲ ਕੀਤੀ ਗਈ ਹੈ ਅਤੇ ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਵੀ ਬੇਨਕਾਬ ਹੁੰਦਾ ਹੈ।

By  Shaminder Kaur Kaler July 4th 2026 10:55 AM

ਕਰਮਜੀਤ ਅਨਮੋਲ ਦੀ ਆਵਾਜ਼ ‘ਚ ਗੀਤ ‘ਦੁੱਲਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ਨੇ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ । ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ। ਜਿਸ ‘ਚ ਅਣਖਾਂ ਦੀ ਗੱਲ ਕੀਤੀ ਗਈ ਹੈ ਅਤੇ ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਵੀ ਬੇਨਕਾਬ ਹੁੰਦਾ ਹੈ।

ਜਿਸ ‘ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਅਣਖਾਂ ਵਾਲੇ ਲੋਕਾਂ ਦੀ ਦਲਾਲ ਤੇ ਭ੍ਰਿਸ਼ਟ ਕਿਸਮ ਦੇ ਲੋਕਾਂ ਨਾਲ ਨਹੀਂ ਬਣਦੀ । ਕਿਉਂਕਿ ਅਣਖ ਵਾਲਾ ਵਿਅਕਤੀ ਹਮੇਸ਼ਾ ਅਣਖ ਦੇ ਨਾਲ ਜਿਉਂਦਾ ਹੈ ਅਤੇ ਆਪਣੀ ਅਣਖ ਦੀ ਖਾਤਿਰ ਉਹ ਕਿਸੇ ਵੀ ਹੱਦ ਤੱਕ ਗੁਜ਼ਰਨ ਦੇ ਲਈ ਤਿਆਰ ਹੁੰਦਾ ਹੈ, ਪਰ ਦਲਾਲ ਕਿਸਮ ਦੇ ਲੋਕ ਹਮੇਸ਼ਾ ਥੁੱਕ ਕੇ ਚੱਟਣ ਵਾਲੇ ਹੁੰਦੇ ਹਨ।

ਇਸ ਗੀਤ ‘ਚ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਮੇਸ਼ਾ ਹੀ ਅਣਖ ਦੇ ਨਾਲ ਜਿਉਣਾ ਚਾਹੀਦਾ ਹੈ ਅਤੇ ਸਮਾਜ ‘ਚ ਅੱਗੇ ਵਧਣ ਦੇ ਲਈ ਲੋਕ ਕਿਸੇ ਵੀ ਹੱਦ ਤੱਕ ਥੱਲੇ ਡਿੱਗ ਪੈਂਦੇ ਨੇ ਅਤੇ ਕਿਸੇ ਦੀ ਚਾਪਲੂਸੀ ਤੇ ਤਲਵੇ ਚੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ । ਪਰ ਆਖਿਰਕਾਰ ਜਿੱਤ ਸੱਚਾਈ ਦੀ ਹੀ ਹੁੰਦੀ ਹੈ।ਕਿਹਾ ਵੀ ਜਾਂਦਾ ਹੈ ਕਿ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਕਿਉਂਕਿ ਸੱਚ ਨੂੰ ਕੋਈ ਡਰ ਭੈਅ ਨਹੀਂ ਹੁੰਦਾ, ਜਦੋਂਕਿ ਚੋਰ ਤੇ ਭ੍ਰਿਸ਼ਟ ਇਨਸਾਨ ਨੂੰ ਹਮੇਸ਼ਾ ਹੀ ਡਰ ਪਿਆ ਰਹਿੰਦਾ ਹੈ।  

© Copyright Galactic Television & Communications Pvt. Ltd. 2026. All rights reserved.