ਕੰਠ ਕਲੇਰ ਦੀ ਆਵਾਜ਼ ‘ਚ ਨਵਾਂ ਗੀਤ ‘ਹਾਲ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਕਲੇਰ ਕੰਠ ਦੀ ਆਵਾਜ਼ ‘ਚ ਨਵਾਂ ਗੀਤ ‘ਹਾਲ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਕਮਲ ਮਾਨ ਨੇ ਲਿਖੇ ਹਨ ਅਤੇ ਮਿਊੁਜ਼ਿਕ ਦਿੱਤਾ ਹੈ ਬਾਮਨ ਤੇ ਕੁਸ਼ਾਨ ਕਲੇਰ ਨੇ ।
ਕੰਠ ਕਲੇਰ (Kanth Kaler) ਦੀ ਆਵਾਜ਼ ‘ਚ ਨਵਾਂ ਗੀਤ ‘ਹਾਲ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਕਮਲ ਮਾਨ ਨੇ ਲਿਖੇ ਹਨ ਅਤੇ ਮਿਊੁਜ਼ਿਕ ਦਿੱਤਾ ਹੈ ਬਾਮਨ ਤੇ ਕੁਸ਼ਾਨ ਕਲੇਰ ਨੇ । ਇਸ ਗੀਤ ‘ਚ ਦੋ ਦਿਲਾਂ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਜਦੋਂ ਆਪਣੇ ਪਤੀ ਜਾਂ ਪ੍ਰੇਮੀ ਨੂੰ ਆਪਣੀ ਸਾਰੀ ਦੁਨੀਆ ਮੰਨਣ ਲੱਗ ਪੈਂਦੀ ਹੈ ।

ਪਰ ਜਦੋਂ ਉਹੀ ਪਤੀ ਜਾਂ ਪ੍ਰੇਮੀ ਉਸ ਨੂੰ ਅਣਗੌਲਿਆਂ ਕਰ ਦਿੰਦਾ ਹੈ ਤਾਂ ਉਸ ਦੇ ਦਿਲ ‘ਤੇ ਕੀ ਬੀਤਦੀ ਹੈ, ਉਸ ਨੂੰ ਉਹੀ ਜਾਣ ਸਕਦੀ ਹੈ।ਇਸ ਗੀਤ ‘ਚ ਪ੍ਰੇਮੀ ਦਾ ਉਹੀ ਬਦਲਿਆ ਰੂਪ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਰੋਤਿਆਂ ਦੇ ਵੱਲੋਂ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਕੰਠ ਕਲੇਰ ਦੇ ਸੈਡ ਸੌਂਗਸ ਨੂੰ ਕੀਤਾ ਜਾਂਦਾ ਹੈ ਪਸੰਦ
ਕਲੇਰ ਕੰਠ ਦੇ ਸੈਡ ਸੌਂਗਸ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤ ‘ਕਾਸ਼ ਕਿਤੇ ਉਹ ਬੀਤੇ ਵੇਲੇ’, ‘ਤੂੰ ਚੇਤੇ ਆਵੇਂ’, ‘ਇੱਕ ਮੇਰਾ ਦਿਲ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿੱਥੇ ਉਨ੍ਹਾਂ ਨੇ ਸੈਡ ਸੌਂਗਸ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ, ਉੱਥੇ ਹੀ ਕਈ ਧਾਰਮਿਕ ਗੀਤ ਵੀ ਗਾਏ ਹਨ । ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।