ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਜੁਦਾ’ ਦਾ ਨਵਾਂ ਗੀਤ ‘ਮੈਂ ਤੇ ਤੇਰੀ ਯਾਦ’ ਗਾਇਕ ਆਦੀ ਦੀ ਆਵਾਜ਼ ‘ਚ ਰਿਲੀਜ਼
ਗਾਇਕ ਆਦੀ ਦੀ ਆਵਾਜ਼ ‘ਚ ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਜੁਦਾ’ ਦਾ ਨਵਾਂ ਗੀਤ ‘ਮੈਂ ਤੇ ਤੇਰੀ ਯਾਦ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਗੋਲਡ ਬੁਆਏ ਦੇ ਵੱਲੋਂ।ਇਹ ਇੱਕ ਸੈਡ ਸੌਂਗ ਹੈ। ਜਿਸ ‘ਚ ਦੋ ਦਿਲਾਂ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਫ਼ਿਲਮ ਕੱਲ੍ਹ ਯਾਨੀ ਕਿ 21 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

_274b306aa262e25d78e12ead6dfb213b_1280X720.webp)
ਇਸ ਫ਼ਿਲਮ ‘ਚ ਜੈਸਮੀਨ ਭਸੀਨ ਤੇ ਗੁਲਾਬ ਸਿੱਧੂ ਮੁੱਖ ਭੂਮਿਕਾ ‘ਚ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਗੁਲਾਬ ਸਿੱਧੂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ। ਜਦੋਂਕਿ ਜੈਸਮੀਨ ਭਸੀਨ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।
ਗੁਲਾਬ ਸਿੱਧੂ ਨੇ ਕੀਤੀ ਸੀ ਅਪੀਲ
ਗੁਲਾਬ ਸਿੱਧੂ ਨੇ ਸਭ ਨੂੰ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਫੈਨਸ ਇਸ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚਣ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਸੀ ਕਿ ਜੋ ਵੀ ਸ਼ਖਸ ਦਸ ਜਣਿਆਂ ਨੂੰ ਫ਼ਿਲਮ ਦੇਖਣ ਦੇ ਲਈ ਲੈ ਕੇ ਜਾਵੇਗਾ ਉਸ ਦੇ ਘਰ ਗੁਲਾਬ ਸਿੱਧੂ ਆਉਣਗੇ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ ।