ਡਾਕਟਰ ਜ਼ਿਊਸ ਨੂੰ ਜ਼ੋਰਾ ਰੰਧਾਵਾ ਨੇ ਪੁੱਛਿਆ ਡਾ. ਸਾਹਿਬ ਅੱਜ ਇੱਥੇ ਕਿਸਦਾ ਅਪ੍ਰੇਸ਼ਨ ਕਰਨ ਆਏ ਹੋ….ਕਿਹਾ ਤੇਰੇ ਸਿਰ ਦਾ

ਗਾਇਕ ਜ਼ੋਰਾ ਰੰਧਾਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਜ਼ੋਰਾ ਰੰਧਾਵਾ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਹਸਤੀ ਡਾਕਟਰ ਜਿਊਸ ਦੇ ਨਾਲ ਨਜ਼ਰ ਆ ਰਹੇ ਹਨ । ਇਸੇ ਦੌਰਾਨ ਉਹ ਪੁੱਛਦੇ ਹਨ ਕਿ ਡਾਕਟਰ ਸਾਹਿਬ ਅੱਜ ਅਸੀਂ ਤੁਸੀਂ ਕਿਸਦਾ ਅਪ੍ਰੇਸ਼ਨ ਕਰਨ ਆਏ ਹੋ । ਜਿਸ ‘ਤੇ ਡਾਕਟਰ ਜ਼ਿਊਸ ਕਹਿੰਦੇ ਹਨ ਤੇਰੇ ਸਿਰ ਦਾ ।

By  Shaminder Kaur Kaler July 8th 2026 06:00 PM -- Updated: July 8th 2026 05:35 PM

  ਗਾਇਕ ਜ਼ੋਰਾ ਰੰਧਾਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਜ਼ੋਰਾ ਰੰਧਾਵਾ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਹਸਤੀ ਡਾਕਟਰ ਜਿਊਸ ਦੇ ਨਾਲ ਨਜ਼ਰ ਆ ਰਹੇ ਹਨ । ਇਸੇ ਦੌਰਾਨ ਉਹ ਪੁੱਛਦੇ ਹਨ ਕਿ ਡਾਕਟਰ ਸਾਹਿਬ ਅੱਜ ਅਸੀਂ ਤੁਸੀਂ ਕਿਸਦਾ ਅਪ੍ਰੇਸ਼ਨ ਕਰਨ ਆਏ ਹੋ । ਜਿਸ ‘ਤੇ ਡਾਕਟਰ ਜ਼ਿਊਸ ਕਹਿੰਦੇ ਹਨ ਤੇਰੇ ਸਿਰ ਦਾ ।

ਹੁਣ ਵਿਖਾ ਆਪਣਾ ਸਿਰ…ਜਿਸ ‘ਤੇ ਜ਼ੋਰਾ ਰੰਧਾਵਾ ਆਪਣੀ ਸ਼ਕਲ ਵਿਖਾਉਂਦੇ ਹਨ ਅਤੇ ਇਹ ਸੁਣ ਅਤੇ ਵੇਖ ਕੇ ਸਾਰੇ ਹੱਸ ਪੈਂਦੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਜ਼ੋਰਾ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਡਾਕਟਰ ਜ਼ਿਊਸ ਦੇ ਨਾਲ ਕੀਤੇ ਹਨ। ਜਿਸ ‘ਚ ‘ਪੇਸ਼ੀ’, ‘ਇੱਕ ਇੰਚ’ ਸਣੇ ਕਈ ਗੀਤ ਸ਼ਾਮਿਲ ਹਨ ਅਤੇ ਇਹ ਗੀਤ ਸੁਪਰਹਿੱਟ ਗੀਤ ਹਨ। ਇਸ ਤੋਂ ਇਲਾਵਾ ਡਾਕਟਰ ਜ਼ਿਊਸ ਨੇ ਹੋਰ ਵੀ ਕਈ ਵੀ ਕਈ ਰਿਮਿਕਸ ਕੀਤੇ ਹਨ।ਹੁਣ ਦੋਵਾਂ ਨੂੰ ਇੱਕਠਿਆਂ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਸ਼ਾਇਦ ਮੁੜ ਤੋਂ ਇਹ ਦੋਵੇਂ ਗਾਇਕ ਇੱਕਠੇ ਕੁਝ ਨਵਾਂ ਕਰਨ ਜਾ ਰਹੇ ਹਨ। ਦਰਸ਼ਕ ਵੀ ਲੰਮੇ ਸਮੇਂ ਤੋਂ ਇਸ ਜੋੜੀ ਨੂੰ ਇੱਕਠੇ ਵੇਖਣ ਦੇ ਲਈ ਉਤਾਵਲੇ ਨਜ਼ਰ ਆ ਰਹੇ ਹਨ।  

© Copyright Galactic Television & Communications Pvt. Ltd. 2026. All rights reserved.