ਸ਼ਿਖਰ ਧਵਨ ਦੇ ਵਿਆਹ ‘ਚ ਯੁਵਰਾਜ ਸਿੰਘ ਨੇ ਪਾਇਆ ਭੰਗੜਾ, ਵੀਡੀਓ ਆਇਆ ਸਾਹਮਣੇ

ਕ੍ਰਿਕੇਟਰ ਸ਼ਿਖਰ ਧਵਨ ਨੇ ਦੂਜਾ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ।ਵਿਆਹ ਤੋਂ ਬਾਅਦ ਸ਼ਿਖਰ ਧਵਨ ਨੂੰ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਫੈਨਸ ਦੇ ਵੱਲੋਂ ਵੀ ਵਧਾਈਆਂ ਮਿਲ ਰਹੀਆਂ ਹਨ ।ਸ਼ਿਖਰ ਧਵਨ ਨੇ ਖੁਦ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

By  Shaminder Kaur Kaler February 23rd 2026 02:19 PM

 ਕ੍ਰਿਕੇਟਰ ਸ਼ਿਖਰ ਧਵਨ (Shikhar Dhawan) ਨੇ ਦੂਜਾ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ।ਵਿਆਹ ਤੋਂ ਬਾਅਦ ਸ਼ਿਖਰ ਧਵਨ ਨੂੰ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਫੈਨਸ ਦੇ ਵੱਲੋਂ ਵੀ ਵਧਾਈਆਂ ਮਿਲ ਰਹੀਆਂ ਹਨ ।ਸ਼ਿਖਰ ਧਵਨ ਨੇ ਖੁਦ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।


ਜਿਨ੍ਹਾਂ ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ।ਤਸਵੀਰਾਂ ਦੇ ਨਾਲ ਉਨ੍ਹਾਂ ਨੇ ਪਤਨੀ ਦਾ ਸੁਆਗਤ ਕਰਦੇ ਹੋਏ ਲਿਖਿਆ ‘ਮਿਸੇਜ਼ ਧਵਨ’। ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।  ਰਣਵੀਰ ਸਿੰਘ ਤੋਂ ਲੈ ਕੇ ਹੋਰਨਾਂ ਕਈ ਸਿਤਾਰਿਆਂ ਨੇ ਵੀ ਸ਼ਿਖਰ ਧਵਨ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈਆਂ ਦਿੱਤੀਆਂ ਹਨ।

ਰਣਵੀਰ ਸਿੰਘ ਨੇ ਲਿਖਿਆ ‘ਵਧਾਈ ਹੋਵੇ ਅਤੇ ਭਗਵਾਨ ਦਾ ਆਸ਼ੀਰਵਾਦ ਬਣਿਆ ਰਹੇ ਭਰਾ’। ਇਸ ਤੋਂ ਇਲਾਵਾ ਕਾਮੇਡੀਅਨ ਸੁਨੀਲ ਗਰੋਵਰ ਨੇ ਮਜ਼ਾਕੀਆ ਅੰਦਾਜ਼ ‘ਚ ਲਿਖਿਆ ‘ਬਧਾਈ ਹੋ ਭਾਜੀ ਅਤੇ ਭਾਬੀ ਜੀ’ । ਇਸ ਤੋਂ ਇਲਾਵਾ ਰਾਜ ਕੁੰਦਰਾ ਅਤੇ ਵਿਰਾਟ ਕੋਹਲੀ ਨੇ ਵੀ ਵਧਾਈ ਦਿੱਤੀ ਹੈ।  

ਸ਼ਾਹੀ ਅੰਦਾਜ਼ ‘ਚ ਹੋਇਆ ਵਿਆਹ 

ਸ਼ਿਖਰ ਧਵਨ ਦਾ ਵਿਆਹ ਸ਼ਾਹੀ ਅੰਦਾਜ਼ ‘ਚ ਹੋਇਆ ।ਇਸ ਮੌਕੇ ਸ਼ਿਖਰ ਧਵਨ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ । ਜਦੋਂਕਿ ਉਨ੍ਹਾਂ ਦੀ ਪਤਨੀ ਸੋਫੀ ਸ਼ਾਈਨ ਰਿਵਾਇਤੀ ਲਹਿੰਗੇ ‘ਚ ਨਜ਼ਰ ਆਈ।ਦੋਨਾਂ ਦੇ ਕੱਪੜੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਵੱਲੋਂ ਡਿਜ਼ਾਇਨ ਕੀਤੇ ਗਏ ਸਨ। 

ਯੁਵਰਾਜ ਸਿੰਘ ਨੇ ਕੀਤਾ ਡਾਂਸ 

ਸ਼ਿਖਰ ਧਵਨ ਦੇ ਵਿਆਹ ‘ਚ ਸਾਰੇ ਕ੍ਰਿਕੇਟਰਸ ਨੇ ਖੂਬ ਡਾਂਸ ਕੀਤਾ । ਉੱਥੇ ਹੀ ਯੁਵਰਾਜ ਸਿੰਘ ਤੇ ਸ਼ਿਖਰ ਧਵਨ ਆਪਣੇ ਭੰਗੜੇ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।

 








 

© Copyright Galactic Television & Communications Pvt. Ltd. 2026. All rights reserved.