ਯੁਵਰਾਜ ਹੰਸ ਨੇ ਆਪਣੀ ਭਤੀਜੀ ਦੇ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਯੁਵਰਾਜ ਹੰਸ ਨੇ ਆਪਣੀ ਭਤੀਜੀ ਦੇ ਨਾਲ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਯੁਵਰਾਜ ਹੰਸ ਨੇ ਆਪਣੀ ਭਤੀਜੀ ਨੂੰ ਗੋਦ ‘ਚ ਲਿਆ ਹੋਇਆ ਹੈ ।
ਯੁਵਰਾਜ ਹੰਸ (Yuvraj Hans) ਨੇ ਆਪਣੀ ਭਤੀਜੀ ਦੇ ਨਾਲ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਯੁਵਰਾਜ ਹੰਸ ਨੇ ਆਪਣੀ ਭਤੀਜੀ ਨੂੰ ਗੋਦ ‘ਚ ਲਿਆ ਹੋਇਆ ਹੈ ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਨਵਰਾਜ ਹੰਸ ਦੀ ਧੀ ਹੈ ਰੇਸ਼ਮ
ਯੁਵਰਾਜ ਹੰਸ ਦੀ ਗੋਦ ‘ਚ ਇਹ ਨਵਜਾਤ ਬੱਚੀ ਨਵਰਾਜ ਹੰਸ ਦੀ ਧੀ ਹੈ। ਜਿਸ ਦਾ ਜਨਮ ਕੁਝ ਦਿਨ ਪਹਿਲਾਂ ਹੋਇਆ ਹੈ । ਵਿਆਹ ਤੋਂ ਕਈ ਸਾਲਾਂ ਬਾਅਦ ਨਵਰਾਜ ਹੰਸ ਪਿਤਾ ਬਣੇ ਹਨ ਅਤੇ ਆਪਣੀ ਲਾਡੋ ਰਾਣੀ ਦੇ ਨਾਲ ਉਹ ਲਗਾਤਾਰ ਤਸਵੀਰਾਂ ਤੇ ਵੀਡੀਓ ਸਾਂਝੇ ਕਰ ਰਹੇ ਹਨ ।ਨਵਰਾਜ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਵੱਡੇ ਪੁੱਤਰ ਹਨ ਅਤੇ ਦਲੇਰ ਮਹਿੰਦੀ ਦੇ ਜਵਾਈ ਹਨ।
ਨਵਰਾਜ ਹੰਸ ਵੀ ਆਪਣੇ ਪਿਤਾ ਵਾਂਗ ਗਾਇਕ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ ।ਨਵਰਾਜ ਹੰਸ ਦਾ ਛੋਟਾ ਭਰਾ ਯੁਵਰਾਜ ਹੰਸ ਵੀ ਵਧੀਆ ਗਾਇਕ ਹੈ ਅਤੇ ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਿਹਾ ਹੈ