ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਯੁਵਰਾਜ ਹੰਸ, ਤਸਵੀਰ ਨੂੰ ਨਿਹਾਰਦੇ ਹੋਏ ਆਏ ਨਜ਼ਰ

ਮਾਂਵਾਂ ਠੰਢੀਆਂ ਛਾਂਵਾਂ, ਮਾਂਵਾਂ ਬਿਨਾਂ ਛਾਂਵਾਂ ਕੌਣ ਕਰੇ। ਜੀ ਹਾਂ ਬਿਨਾਂ ਮਾਂ ਤੋਂ ਤਾਂ ਬੱਚਿਆਂ ਦੇ ਹੱਥੋਂ ਟੁੱਕਰ ਵੀ ਕਾਂ ਖੋਹ ਕੇ ਲੈ ਜਾਂਦੇ ਹਨ। ਮਾਂ ਦੇ ਪੈਰਾਂ ‘ਚ ਜੰਨਤ ਦਾ ਵਾਸ ਮੰਨਿਆ ਜਾਂਦਾ ਹੈ। ਜਿਨ੍ਹਾਂ ਦੀਆਂ ਮਾਂਵਾਂ ਨਹੀਂ ਹਨ, ਉਹੀ ਮਾਂ ਦੇ ਨਾ ਹੋਣ ਦਾ ਦਰਦ ਸਮਝ ਸਕਦੇ ਹਨ।ਯੁਵਰਾਜ ਹੰਸ ਵੀ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।

By  Shaminder Kaur Kaler July 9th 2026 09:00 AM

ਮਾਂਵਾਂ ਠੰਢੀਆਂ ਛਾਂਵਾਂ, ਮਾਂਵਾਂ ਬਿਨਾਂ ਛਾਂਵਾਂ ਕੌਣ ਕਰੇ। ਜੀ ਹਾਂ ਬਿਨਾਂ ਮਾਂ ਤੋਂ ਤਾਂ ਬੱਚਿਆਂ ਦੇ ਹੱਥੋਂ ਟੁੱਕਰ ਵੀ ਕਾਂ ਖੋਹ ਕੇ ਲੈ ਜਾਂਦੇ ਹਨ। ਮਾਂ ਦੇ ਪੈਰਾਂ ‘ਚ ਜੰਨਤ ਦਾ ਵਾਸ ਮੰਨਿਆ ਜਾਂਦਾ ਹੈ। ਜਿਨ੍ਹਾਂ ਦੀਆਂ ਮਾਂਵਾਂ ਨਹੀਂ ਹਨ, ਉਹੀ ਮਾਂ ਦੇ ਨਾ ਹੋਣ ਦਾ ਦਰਦ ਸਮਝ ਸਕਦੇ ਹਨ।ਯੁਵਰਾਜ ਹੰਸ ਵੀ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਹੁਣ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।


ਇਸ ਤਸਵੀਰ ਨੂੰ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤ ਦੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਯੁਵਰਾਜ ਹੰਸ ਆਪਣੀ ਮਾਂ ਦੀ ਤਸਵੀਰ ਨੂੰ ਨਿਹਾਰ ਰਹੇ ਹਨ । ਦੱਸ ਦਈਏ ਕਿ ਉਨ੍ਹਾਂ ਦੀ ਮਾਂ ਰੇਸ਼ਮ ਕੌਰ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ।

ਆਪਣੀ ਮਾਂ ਦੇ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਪਿਆਰ ਸੀ । ਸੋਸ਼ਲ ਮੀਡੀਆ ‘ਤੇ ਅਕਸਰ ਉਹ ਆਪਣੀ ਮਾਂ ਦੇ ਨਾਲ ਤਸਵੀਰਾਂ ਤੇ ਵੀਡੀਓ ਸਾਂਝੇ ਕਰਦੇ ਸਨ ਅਤੇ ਉਹ ਘਰ ‘ਚ ਆਪਣੀ ਮਾਂ ਦੇ ਬਹੁਤ ਲਾਡਲੇ ਸਨ।ਯੁਵਰਾਜ ਹੰਸ ਖੁਦ ਪਿਤਾ ਬਣ ਗਏ ਹਨ,ਪਰ ਮਾਂ ਨੂੰ ਯਾਦ ਕਰਕੇ ਅੱਜ ਵੀ ਉਹ ਭਾਵੁਕ ਹੋ ਜਾਂਦੇ ਹਨ। 


© Copyright Galactic Television & Communications Pvt. Ltd. 2026. All rights reserved.