ਲੇਖਿਕਾ ਸੁਖਵਿੰਦਰ ਅੰਮ੍ਰਿਤ ਨੇ ਗਾਇਕ ਅਰਜਨ ਢਿੱਲੋਂ ਦੀ ਕੀਤੀ ਤਾਰੀਫ

ਲੇਖਿਕਾ ਸੁਖਵਿੰਦਰ ਅੰਮ੍ਰਿਤ ਨੇ ਗਾਇਕ ਅਰਜਨ ਢਿੱਲੋਂ ਦੀ ਤਾਰੀਫ਼ ਕੀਤੀ ਹੈ। ਸੁਖਵਿੰਦਰ ਅੰਮ੍ਰਿਤ ਦਾ ਕਹਿਣਾ ਹੈ ਕਿ ਅਰਜਨ ਬਹੁਤ ਸੈਂਸਟਿਵ ਮੁੰਡਾ ਹੈ। ਉਸ ਨੂੰ ਕਈ ਵਾਰ ਮੈਨੂੰ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਮੈਂ ਉਸਦੇ ਗੀਤ ਵੀ ਸੁਣੇ ਹਨ ਅਤੇ ਉਸ ਦੇ ਗੀਤ ਬਹੁਤ ਹੀ ਸਾਹਿਤਕ ਰੰਗ ਦੇ ਹਨ । ਇਤਿਹਾਸ ਲਿਖਦਾ ਪੜਦਾ ਹੈ ਅਤੇ ਪੜ੍ਹਿਆ ਲਿਖਿਆ ਹੈ।

By  Shaminder Kaur Kaler April 17th 2026 09:35 AM

ਲੇਖਿਕਾ ਸੁਖਵਿੰਦਰ ਅੰਮ੍ਰਿਤ (Sukhwinder Amrit) ਨੇ ਗਾਇਕ ਅਰਜਨ ਢਿੱਲੋਂ ਦੀ ਤਾਰੀਫ਼ ਕੀਤੀ ਹੈ। ਸੁਖਵਿੰਦਰ ਅੰਮ੍ਰਿਤ ਦਾ ਕਹਿਣਾ ਹੈ ਕਿ ਅਰਜਨ ਬਹੁਤ ਸੈਂਸਟਿਵ ਮੁੰਡਾ ਹੈ। ਉਸ ਨੂੰ ਕਈ ਵਾਰ ਮੈਨੂੰ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਮੈਂ ਉਸਦੇ ਗੀਤ ਵੀ ਸੁਣੇ ਹਨ ਅਤੇ ਉਸ ਦੇ ਗੀਤ ਬਹੁਤ ਹੀ ਸਾਹਿਤਕ ਰੰਗ ਦੇ ਹਨ । ਇਤਿਹਾਸ ਲਿਖਦਾ ਪੜਦਾ ਹੈ ਅਤੇ ਪੜ੍ਹਿਆ ਲਿਖਿਆ ਹੈ।


ਸੁਖਵਿੰਦਰ ਅੰਮ੍ਰਿਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਨੂੰ ਗੀਤ ਦੇ ਰੂਪ ‘ਚ ਉਨ੍ਹਾਂ ਨੇ ਗਾਇਆ ਹੈ ਅਤੇ ਉਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। 


ਅਰਜਨ ਢਿੱਲੋਂ ਦਾ ਵਰਕ ਫ੍ਰੰਟ 

ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਜਿਸ ‘ਚ ਕੁਝ ਸਾਲ, ਕਵਿਤਾ, ਜਿੰਦੇ, ਸਰੂਰ, ਸੂਰਮੇ ਆਉਣ ਤਰੀਕਾਂ ‘ਤੇ, ਪੱਚੀ ਪੱਚੀ, ਗਲੋਰੀਅਸ, ਪੰਜਾਬ ਸਣੇ ਕਈ ਹਿੱਟ ਗੀਤ ਗਾਏ ਹਨ ।

ਅਰਜਨ ਢਿੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ । ਉਹ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਵੀ ਸਰਗਰਮ ਹਨ । 

© Copyright Galactic Television & Communications Pvt. Ltd. 2026. All rights reserved.