ਜਾਣੋ ਗਰੀਬਾਂ ਦਾ ਮਸੀਹਾ ਮੰਨਿਆ ਜਾਂਦਾ ਕੌਣ ਸੀ ਔਜਲਾ ਪਰਿਵਾਰ ‘ਚ ਪੈਦਾ ਹੋਇਆ ਰੁਪਿੰਦਰ ਗਾਂਧੀ, ਜਿਸ ਨੂੰ ਮਿਲੀ ਦਰਦਨਾਕ ਮੌਤ

ਰੁਪਿੰਦਰ ਗਾਂਧੀ ਦੇ ਜੀਵਨ ਤੇ ਦੋ ਫ਼ਿਲਮਾਂ ਬਣੀਆਂ ਹਨ । ਜਿਸ ‘ਚ ਅਦਾਕਾਰ ਦੇਵ ਖਰੌੜ ਨੇ ਅਦਾਕਾਰੀ ਕੀਤੀ ਸੀ।ਰੁਪਿੰਦਰ ਗਾਂਧੀ ਦਾ ਜਨਮ ਲੁਧਿਆਣਾ ਦੇ ਪਿੰਡ ਰਸੂਲੜਾ ‘ਚ ਦੋ ਅਕਤੂਬਰ 1979 ‘ਚ ਹੋਇਆ ਸੀ। ਦੋ ਅਕਤੂਬਰ ਨੂੰ ਪੈਦਾ ਹੋਣ ਕਰਕੇ ਉਸ ਦੇ ਪਿਤਾ ਨੇ ਉਸ ਦੇ ਨਾਂਅ ਦੇ ਨਾਲ ਗਾਂਧੀ ਲਗਾ ਦਿੱਤਾ ।

By  Shaminder Kaur Kaler June 13th 2026 02:20 PM

ਰੁਪਿੰਦਰ ਗਾਂਧੀ (Rupinder Gandhi) ਦੇ ਜੀਵਨ ਤੇ ਦੋ ਫ਼ਿਲਮਾਂ ਬਣੀਆਂ ਹਨ । ਜਿਸ ‘ਚ ਅਦਾਕਾਰ ਦੇਵ ਖਰੌੜ ਨੇ ਅਦਾਕਾਰੀ ਕੀਤੀ ਸੀ।ਰੁਪਿੰਦਰ ਗਾਂਧੀ ਦਾ ਜਨਮ ਲੁਧਿਆਣਾ ਦੇ ਪਿੰਡ ਰਸੂਲੜਾ ‘ਚ ਦੋ ਅਕਤੂਬਰ 1979 ‘ਚ ਹੋਇਆ ਸੀ। ਦੋ ਅਕਤੂਬਰ ਨੂੰ ਪੈਦਾ ਹੋਣ ਕਰਕੇ ਉਸ ਦੇ ਪਿਤਾ ਨੇ ਉਸ ਦੇ ਨਾਂਅ ਦੇ ਨਾਲ ਗਾਂਧੀ ਲਗਾ ਦਿੱਤਾ । ਉਸੇ ਦਿਨ ਤੋਂ ਬਾਅਦ ਔਜਲਾ ਪਰਿਵਾਰ ਦਾ ਸਭ ਤੋਂ ਛੋਟਾ ਪੁੱਤਰ ਰੁਪਿੰਦਰ ਗਾਂਧੀ ਦੇ ਨਾਂਅ ਨਾਲ ਜਾਣਿਆ ਜਾਣ ਲੱਗ ਪਿਆ । ਵੈਸੇ ਉਸ ਦਾ ਨਾਮ ਰੁਪਿੰਦਰ ਸਿੰਘ ਸੀ ।ਉਹ ਆਪਣੇ ਇਲਾਕੇ ‘ਚ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਤੇ ਆਦਰਸ਼ ਵੀ ਮੰਨਿਆ ਜਾਂਦਾ ਸੀ। 


 22 ਸਾਲ ਦੀ ਉਮਰ ‘ਚ ਬਣਿਆ ਸਰਪੰਚ 

ਬਾਈ ਸਾਲਾਂ ਦੀ ਉਮਰ ‘ਚ ਰੁਪਿੰਦਰ ਗਾਂਧੀ ਆਪਣੇ ਪਿੰਡ ਦਾ ਸਰਪੰਚ ਬਣ ਗਿਆ ਸੀ । ਇਸ ਦੇ ਨਾਲ ਹੀ ਉਹ ਗਾਂਧੀ ਗਰੁੱਟ ਸਟੂਡੈਂਟ ਯੂਨੀਅਨ ਦਾ ਸੰਸਥਾਪਕ ਵੀ ਸੀ । ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦਾ ਸਾਬਕਾ ਪ੍ਰਧਾਨ ਵੀ ਰਿਹਾ ਸੀ । ਉਹ ਹਮੇਸ਼ਾ ਹੀ ਲੋਕਾਂ ਦੀ ਮਦਦ ਦੇ ਲਈ ਅੱਗੇ ਰਹਿੰਦਾ ਸੀ ਭਾਵੇਂ ਉਹ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਉਣੇ ਹੋਣੇ।


ਜ਼ਰੂਰਤਮੰਦਾਂ ਨੂੰ ਇਲਾਜ ਦਿਵਾਉਣਾ ਹੋਵੇ ਜਾਂ ਫਿਰ ਸਮਾਜ ਭਲਾਈ ਦਾ ਹੋਰ ਕੰਮ ਹੋਵੇ । ਉਹ ਹਮੇਸ਼ਾ ਹੀ ਲੋਕਾਂ ਦੀ ਮਦਦ ਦੇ ਲਈ ਅੱਗੇ ਰਹਿੰਦਾ ਸੀ।ਹੌਲੀ ਹੌਲੀ ਹਾਲਾਤ ਬਦਲੇ ਤੇ ਪੰਜਾਬ ਦੇ ਰੌਬਿਨਹੁੱਡ ਪ੍ਰਤੀ ਲੋਕਾਂ ਦੀ ਸੋਚ ਵੀ ਬਦਲੀ । ਉਹ ਗਰੀਬ ਮਜ਼ਲੂਮਾਂ ਦੀ ਰੱਖਿਆ ਲਈ ਲੜਦਾ ਸੀ, ਪਰ ਇਹ ਲੜਾਈਆਂ ਗੈਂਗ ਵਾਰ ਦਾ ਰੂਪ ਧਾਰਨ ਕਰਨ ਲੱਗ ਪਈਆਂ। ਗਲੀਆਂ ‘ਚ ਲੜਾਈ ਝਗੜੇ ਆਮ ਹੋਣ ਲੱਗੇ ਤੇ ਜੋ ਲੋਕ ਉਸ ਦਾ ਆਦਰ ਸਤਿਕਾਰ ਕਰਦੇ ਸਨ, ਉਨ੍ਹਾਂ ਦਾ ਸਤਿਕਾਰ ਡਰ ‘ਚ ਬਦਲ ਗਿਆ। ‘ਗਾਂਧੀ’ ਜੋ ਕਿ ਮਹਾਤਮਾ ਗਾਂਧੀ ਦੇ ਨਾਮ ‘ਤੇ ਰੱਖਿਆ ਸੀ ਹਿੰਸਾ ਦਾ ਸਮਾਨਰਥੀ ਬਣ ਗਿਆ। 


 ਜੀਵਨ ‘ਤੇ ਬਣੀਆਂ ਫ਼ਿਲਮਾਂ 

ਰੁਪਿੰਦਰ ਗਾਂਧੀ ਦੇ ਜੀਵਨ ‘ਤੇ ਦੋ ਫ਼ਿਲਮਾਂ ਵੀ ਰਿਲੀਜ਼ ਹੋਈਆਂ ਹਨ ।ਜਿਸ ‘ਚ ਰੁਪਿੰਦਰ ਗਾਂਧੀ-ਦਾ ਗੈਂਗਸਟਰ ਅਤੇ ਰੁਪਿੰਦਰ ਗਾਂਧੀ-੨ ਦੀ ਰੌਬਿਨਹੁਡ । ਪੰਜਾਬ ਦੇ ਇਸ ਰੌਬਿਨਹੁਡ ਦਾ ਅੰਤ ਬਹੁਤ ਹੀ ਮਾੜਾ ਹੋਇਆ ਸੀ । ਲੋਕਾਂ ਦੇ ਹਿੱਤਾਂ ਲਈ ਕੀਤੀਆਂ ਜਾਣ ਵਾਲੀਆਂ ਲੜਾਈਆਂ ਉਸ ‘ਤੇ ਭਾਰੀ ਪਈਆਂ ਅਤੇ ਉਸ ਨੂੰ ਪੰਜ ਸਤੰਬਰ ੨੦੦੩ ਨੂੰ ਸਮਰਾਲਾ ਰੋਡ ਤੋਂ ਅਗਵਾ ਕੀਤਾ ਗਿਆ ਸੀ ਅਤੇ ਪਿੰਡ ਸਲੌਦੀ ‘ਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਉਸ ਦੇ ਦੋਵਾਂ ਬਾਹਾਂ ਅਤੇ ਗੋਡਿਆਂ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ ਅਤੇ ਦੋ ਵਾਰ ਗੋਲੀ ਮਾਰ ਕੇ ਉਸ ਦੀ ਲਾਸ਼ ਨੂੰ ਭਾਖੜਾ ਨਹਿਰ ‘ਚ ਸੁੱਟ ਦਿੱਤਾ ਗਿਆ ਸੀ ।ਮੌਤ ਤੋਂ ਦਸ ਦਿਨ ਬਾਅਦ ਉਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਅਤੇ ਚੁੱਪਚਾਪ ਉਸ ਦਾ ਸਸਕਾਰ ਕਰ ਦਿੱਤਾ ਗਿਆ। 

ਰੁਪਿੰਦਰ ਗਾਂਧੀ ਦੀ ਫੈਨ ਫਾਲੋਵਿੰਗ 

ਰੁਪਿੰਦਰ ਗਾਂਧੀ ਦੀ ਫੈਨ ਫਾਲੋਵਿੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਹਾ ਸਕਦਾ ਹੈ ਕਿ ਉਸ ਦੇ ਵੱਲੋਂ ਬਣਾਈ ਗਈ ਸਟੂਡੈਂਟ ਯੂਨੀਅਨ (ਗਾਂਧੀ ਗਰੁੱਪ ਆਫ਼ ਸਟੂਡੈਂਟਸ ਯੂਨੀਅਨ)ਦੇ ਨਾਲ ਵੱਡੀ ਗਿਣਤੀ ‘ਚ ਵਿਦਿਆਰਥੀ ਜੁੜੇ ਹੋਏ ਹਨ । 


© Copyright Galactic Television & Communications Pvt. Ltd. 2026. All rights reserved.