ਪੰਜਾਬੀ ਇੰਡਸਟਰੀ ‘ਚ ਅਮਿਤ ਭੱਲਾ ਨੂੰ ਕਿਸ ਨੇ ਦਿੱਤਾ ਸੀ ਨਿੰਜਾ ਨਾਮ, ਜਾਣੋ ਗਾਇਕ ਦੀ ਜ਼ੁਬਾਨੀ
ਪੰਜਾਬੀ ਗਾਇਕ ਨਿੰਜਾ ਦਾ ਅਸਲੀ ਨਾਂਅ ਅਮਿਤ ਭੱਲਾ ਹੈ । ਅਮਿਤ ਭੱਲਾ ਮਿਊਜ਼ਿਕ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਇੱਕ ਟੈਲੀਫੋਨ ਕੰਪਨੀ ‘ਚ ਕੰਮ ਕਰਦੇ ਸਨ । ਇਸ ਤੋਂ ਇਲਾਵਾ ਉਹ ਭੰਗੜਾ ਵੀ ਪਾਉਂਦੇ ਹੁੰਦੇ ਸਨ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਆਪਣਾ ਨਾਂਅ ਵੀ ਬਦਲਿਆ ਸੀ ਅਤੇ ਇਸ ਨਾਂਅ ਉਨ੍ਹਾਂ ਨੂੰ ਕਿਸ ਨੇ ਦਿੱਤਾ ਸੀ ।
ਪੰਜਾਬੀ ਗਾਇਕ ਨਿੰਜਾ (Ninja) ਦਾ ਅਸਲੀ ਨਾਂਅ ਅਮਿਤ ਭੱਲਾ ਹੈ । ਅਮਿਤ ਭੱਲਾ ਮਿਊਜ਼ਿਕ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਇੱਕ ਟੈਲੀਫੋਨ ਕੰਪਨੀ ‘ਚ ਕੰਮ ਕਰਦੇ ਸਨ । ਇਸ ਤੋਂ ਇਲਾਵਾ ਉਹ ਭੰਗੜਾ ਵੀ ਪਾਉਂਦੇ ਹੁੰਦੇ ਸਨ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਆਪਣਾ ਨਾਂਅ ਵੀ ਬਦਲਿਆ ਸੀ ਅਤੇ ਇਸ ਨਾਂਅ ਉਨ੍ਹਾਂ ਨੂੰ ਕਿਸ ਨੇ ਦਿੱਤਾ ਸੀ । ਇਸ ਬਾਰੇ ਨਿੰਜਾ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਨਾਂਅ ਉਨ੍ਹਾਂ ਨੂੰ ਰੈਪਰ ਹਨੀ ਸਿੰਘ ਨੇ ਦਿੱਤਾ ਸੀ ਅਤੇ ਇੰਡਸਟਰੀ ‘ਚ ਉਹ ਇਸੇ ਨਾਂਅ ਨਾਲ ਮਸ਼ਹੂਰ ਹੋਏ ।
_008c020b7d936f93633fed65501b1f07_1280X720.webp)
ਨਿੰਜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਘਰ ਦੋ ਪੁੱਤਰ ਹੋਏ ਹਨ । ਛੋਟੇ ਪੁੱਤਰ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ।ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।
ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਅੜਬ ਮੁਟਿਆਰਾਂ,ਜ਼ਿੰਦਗੀ ਜ਼ਿੰਦਾਬਾਦ, ਚੰਨਾ ਮੇਰਿਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਲਦ ਹੀ ਉਹ ਆਪਣੇ ਨਵੇਂ ਗੀਤ ‘ਵਟਸ ਪੌਪਿਨ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ ।