ਜਦੋਂ ਜੈਜ਼ੀ ਬੀ ਤੇ ਕਿਸੇ ਨੇ ਕੱਸਿਆ ਸੀ ਤੰਜ਼ ਤਾਂ ਗਾਇਕ ਨੇ ਕਿਹਾ ‘ਪਿਛਲੇ 32 ਸਾਲਾਂ ਤੋਂ ਜਲੂਸ ਨਿਕਲਿਆ ਹੋਇਆ ਤੇ ਮਾਲਕ ਇਸੇ ਤਰ੍ਹਾਂ….’
ਜੈਜ਼ੀ ਬੀ ਪਿਛਲੇ ਬੱਤੀ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਹ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਹਨ ਅਤੇ ਆਪਣੀ ਬੁਲੰਦ ਆਵਾਜ਼ ਅਤੇ ਭੰਗੜੇ ਦੇ ਨਾਲ ਹਮੇਸ਼ਾ ਹੀ ਉਨ੍ਹਾਂ ਨੇ ਸਰੋਤਿਆਂ ਦਾ ਦਿਲ ਜਿੱਤਿਆ ਹੈ।
ਜੈਜ਼ੀ ਬੀ (Jazzy B) ਪਿਛਲੇ ਬੱਤੀ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਹ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਹਨ ਅਤੇ ਆਪਣੀ ਬੁਲੰਦ ਆਵਾਜ਼ ਅਤੇ ਭੰਗੜੇ ਦੇ ਨਾਲ ਹਮੇਸ਼ਾ ਹੀ ਉਨ੍ਹਾਂ ਨੇ ਸਰੋਤਿਆਂ ਦਾ ਦਿਲ ਜਿੱਤਿਆ ਹੈ। ਕਈ ਵਾਰ ਉਨ੍ਹਾਂ ਦੇ ਵਾਲਾਂ ਦੇ ਸਟਾਈਲ ਕਰਕੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਜਾਂਦਾ ਹੈ। ਜੈਜ਼ੀ ਬੀ ਨੇ ਹਾਲ ਹੀ ਇੱਕ ਕਿੱਸਾ ਸਾਂਝਾ ਕੀਤਾ ਹੈ।

ਜਿਸ ‘ਚ ਉਹ ਕਹਿ ਰਹੇ ਹਨ ਕਿ ਇੱਕ ਵਾਰ ਉਹ ਕਿਸੇ ਕੋਲ ਗਏ ਤਾਂ ਉਨ੍ਹਾਂ ਨੂੰ ਕਿਸੇ ਨੇ ਕਿਹਾ ਸੀ ਕਿ ‘ਆਵਾਜ਼ ਤਾਂ ਠੀਕ ਆ ਵਾਲਾਂ ਦਾ ਕੀ ਜਲੂਸ ਕੱਢਿਆ’ ਜਿਸ ‘ਤੇ ਜੈਜ਼ੀ ਬੀ ਨੇ ਕਿਹਾ ਕਿ ‘ਪਿਛਲੇ ਬੱਤੀ ਸਾਲਾਂ ਤੋਂ ਇਹ ਜਲੂਸ ਨਿਕਲਿਆ ਹੈ ਤੇ ਮਾਲਕ ਇੱਦਾਂ ਦਾ ਜਲੂਸ ਹਮੇਸ਼ਾ ਹੀ ਕੱਢੀ ਰੱਖੇ’ । ਦੱਸ ਦਈਏ ਕਿ ਹਰ ਗੀਤ ‘ਚ ਜੈਜ਼ੀ ਬੀ ਆਪਣੇ ਵਾਲਾਂ ਦੇ ਵੱਖਰੇ ਸਟਾਈਲ ਕਰਕੇ ਆਉਂਦੇ ਹਨ ਅਤੇ ਉਨ੍ਹਾਂ ਦੇ ਵਾਲਾਂ ਦੀ ਚਰਚਾ ਹਰ ਕੋਈ ਕਰਦਾ ਹੈ।
ਜੈਜ਼ੀ ਬੀ ਦਾ ਵਰਕ ਫਰੰਟ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਬੱਤੀ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਦਾ ਗੀਤ ‘ਨਾਗ ਸਾਂਭ ਲੈ ਜ਼ੁਲਫਾਂ ਦੇ’, ਆਇਆ ਮੈਂ ਗੱਡੀ ਮੋੜ ਕੇ’, ‘ਰੋਮਿਓ’, ‘ਰੈਂਬੋ ਰੈਂਬੋ’ ਸਣੇ ਕਈ ਗੀਤ ਅੱਜ ਵੀ ਡੀਜੇ ਦੀ ਸ਼ਾਨ ਬਣਦੇ ਹਨ ਅਤੇ ਵਿਆਹਾਂ ਸ਼ਾਦੀਆਂ ‘ਚ ਰਿਪੀਟ ‘ਤੇ ਚੱਲਦੇ ਹਨ । ਜੈਜ਼ੀ ਬੀ ਨੇ ਗੀਤਾਂ ਦੇ ਨਾਲ-ਨਾਲ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ।