ਗੁਲਾਬ ਸਿੱਧੂ ਦੇ ਸਾਹਮਣੇ ਜਦੋਂ ਕਿਸੇ ਨੇ ਵੇਟਰ ਨੂੰ ਮਾਰਿਆ ਥੱਪੜ, ਜਾਣੋ ਕੀ ਸੀ ਗਾਇਕ ਦਾ ਰਿਐਕਸ਼ਨ
ਗੁਲਾਬ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਕਿਤੇ ਪਰਫਾਰਮ ਕਰ ਰਿਹਾ ਹੈ ਅਤੇ ਇਸੇ ਦੌਰਾਨ ਉਸ ਦੇ ਸਾਹਮਣੇ ਕਿਸੇ ਨੇ ਵੇਟਰ ਨੂੰ ਥੱਪੜ ਮਾਰ ਦਿੱਤਾ । ਗੁਲਾਬ ਸਿੱਧੂ ਇਹ ਸਭ ਕੁਝ ਵੇਖ ਰਿਹਾ ਸੀ ਅਤੇ ਉਸ ਨੇ ਮਾਈਕ ‘ਤੇ ਕਿਹਾ ਕਿ ‘ਏਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਕਿਸੇ ਦੇ। ਤੁਸੀਂ ਮਾਲਕ ਹੋਵੋਗੇ, ਉਹ ਤੁਹਾਡੇ ਨੌਕਰ ਹੋਣਗੇ, ਪਰ ਏਦਾਂ ਨਹੀਂ ਮਾਰੀਦਾ ਯਾਰ ।
ਗੁਲਾਬ ਸਿੱਧੂ (Gulab Sidhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਕਿਤੇ ਪਰਫਾਰਮ ਕਰ ਰਿਹਾ ਹੈ ਅਤੇ ਇਸੇ ਦੌਰਾਨ ਉਸ ਦੇ ਸਾਹਮਣੇ ਕਿਸੇ ਨੇ ਵੇਟਰ ਨੂੰ ਥੱਪੜ ਮਾਰ ਦਿੱਤਾ । ਗੁਲਾਬ ਸਿੱਧੂ ਇਹ ਸਭ ਕੁਝ ਵੇਖ ਰਿਹਾ ਸੀ ਅਤੇ ਉਸ ਨੇ ਮਾਈਕ ‘ਤੇ ਕਿਹਾ ਕਿ ‘ਏਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਕਿਸੇ ਦੇ। ਤੁਸੀਂ ਮਾਲਕ ਹੋਵੋਗੇ, ਉਹ ਤੁਹਾਡੇ ਨੌਕਰ ਹੋਣਗੇ, ਪਰ ਏਦਾਂ ਨਹੀਂ ਮਾਰੀਦਾ ਯਾਰ । ਉਨ੍ਹਾਂ ਅੱਗੇ ਕਿਹਾ ਕਿ ਗਰੀਬ ਬੰਦਾ ਆਪਣੇ ਢਿੱਡ ਦੇ ਲਈ ਤੁਰਿਆ ਫਿਰਦਾ ਹੈ।ਸੋ ਹਰ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ’।

ਗੁਲਾਬ ਸਿੱਧੂ ਜ਼ਮੀਨ ਨਾਲ ਜੁੜੇ ਕਲਾਕਾਰ
ਗੁਲਾਬ ਸਿੱਧੂ ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਹਨ ।ਉਹ ਹਮੇਸ਼ਾ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ । ਉਨ੍ਹਾਂ ਨੇ ਸੋਸ਼ਲ ਮੀਡੀਆ ਸਟਾਰ ਕਿਰਨਾ ਬਠਿੰਡੇ ਵਾਲੀ ਦੀ ਵੀ ਕਾਫੀ ਮਦਦ ਕੀਤੀ ਹੈ। ਇਸ ਤੋਂ ਇਲਾਵਾ ਉਹ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ । ਇਹੀ ਕਾਰਨ ਹੈ ਕਿ ਉਹ ਹਰ ਕਿਸੇ ਦੇ ਚਹੇਤੇ ਕਲਾਕਾਰ ਹਨ ।
_f7f6a33dc5436511fc82c5e507e1f4bf_1280X720.webp)
ਗੁਲਾਬ ਸਿੱਧੂ ਦਾ ਵਰਕ ਫ੍ਰੰਟ
ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਬਾਈ ਬਾਈ,ਚਾਹ, ਗੋਲੀਆਂ, ਸ਼ੀਸ਼ਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ ।