ਜਦੋਂ ਸੁਰਿੰਦਰ ਛਿੰਦਾ ਦੀ ਜਗ੍ਹਾ ਸਰਦੂਲ ਸਿਕੰਦਰ ਨੇ ਰੇਡੀਓ ‘ਤੇ ਦਿੱਤੀ ਸੀ ਇੰਟਰਵਿਊ,ਜਾਣੋ ਦਿਲਚਸਪ ਕਿੱਸਾ

ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਹੋਰਨਾਂ ਕਲਾਕਾਰਾਂ ਦੀ ਨਕਲ ਉਤਾਰਨ ਵਾਲੇ ਟੈਲੇਂਟ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਜਦੋਂ ਅਸੀਂ ਪੰਜਾਬ ਦੇ ਸਾਰੇ ਕਲਾਕਾਰ ਇੱਕਠੇ ਹੁੰਦੇ ਹਾਂ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਕੁਲਦੀਪ ਮਾਣਕ ਦੀ ਨਕਲ ਲਾਹ ਕੇ ਵਿਖਾ ਕੇ ਤੇ ਕਦੇ ਸੁਰਿੰਦਰ ਛਿੰਦਾ ਦੀ ਨਕਲ ਲਾਹੁਣ ਦੇ ਲਈ ਕਿਹਾ ਜਾਂਦਾ ਸੀ।

By  Shaminder Kaur Kaler June 16th 2026 02:55 PM

ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਹੋਰਨਾਂ ਕਲਾਕਾਰਾਂ ਦੀ ਨਕਲ ਉਤਾਰਨ ਵਾਲੇ ਟੈਲੇਂਟ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਜਦੋਂ ਅਸੀਂ ਪੰਜਾਬ  ਦੇ ਸਾਰੇ ਕਲਾਕਾਰ ਇੱਕਠੇ ਹੁੰਦੇ ਹਾਂ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਕੁਲਦੀਪ ਮਾਣਕ ਦੀ ਨਕਲ ਲਾਹ ਕੇ ਵਿਖਾ ਕੇ ਤੇ ਕਦੇ ਸੁਰਿੰਦਰ ਛਿੰਦਾ ਦੀ ਨਕਲ ਲਾਹੁਣ ਦੇ ਲਈ ਕਿਹਾ ਜਾਂਦਾ ਸੀ।

ਇਸੇ ਤਰ੍ਹਾਂ ਇੱਕ ਨਿਊਯਾਰਕ ‘ਚ ਸਾਡਾ ਸ਼ੋਅ ਸੀ ਅਤੇ ਅਗਲੇ ਦਿਨ ਕੈਲਗਰੀ ਜਾ ਕੇ ਸ਼ੋਅ ਕਰਨਾ ਹੈ। ਕੈਲਗਰੀ ਵਾਲਿਆਂ ਦਾ ਫੋਨ ਆ ਗਿਆ ਕਿ ਅਸੀਂ ਤੁਹਾਡੀ ਫੋਨ ‘ਤੇ ਇੰਟਰਵਿਊ ਕਰਨੀ ਹੈ।ਜਸਵਿੰਦਰ ਭੱਲਾ ਦੀ ਵੀ ਇੰਟਰਵਿਊ ਹੋ ਗਈ ਤੇ ਬਾਲ ਮੁਕੰਦ ਸ਼ਰਮਾ ਜੀ ਦੀ ਵੀ ਹੋ ਗਈ ਸੀ ।ਕਮਲਜੀਤ ਨੀਰੂ ਦੀਦੀ ਦੀ ਵੀ ਇੰਟਰਵਿਊ ਹੋ ਗਈ ਤੇ ਹੁਣ ਸਿਰਫ਼ ਸੁਰਿੰਦਰ ਛਿੰਦਾ ਦੀ ਇੰਟਰਵਿਊ ਰਹਿੰਦੀ ਸੀ।

ਜਦੋਂ ਮੈਂ ਸੁਰਿੰਦਰ ਛਿੰਦਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਦਸਾਂ ਮਿੰਟਾਂ ‘ਚ ਪਹੁੰਚਦਾ ਹਾਂ।ਪ੍ਰੋਗਰਾਮ ਸਾਰਾ ਦਸ ਮਿੰਟ ਦਾ ਰਹਿ ਗਿਆ ਸੀ ਅਤੇ ਮੈਂ ਕਿਹਾ ਕਿ ਦਸ ਮਿੰਟ ਦਾ ਸਾਰਾ ਪ੍ਰੋਗਰਾਮ ਰਹਿ ਗਿਆ ਤੇ ਤੁਸੀਂ ਹਾਲੇ ਆਏ ਨਹੀਂ। ਅੱਗੋਂ ਸੁਰਿੰਦਰ ਛਿੰਦਾ ਨੇ ਕਿਹਾ ‘ਓਏ ਆਉਂਦਾ ਹਾਂ।ਰੇਡੀਓ ਵਾਲੇ ਕਾਹਲੇ ਪੈ ਗਏ ਜਿਸ ਤੋਂ ਬਾਅਦ ਮੈਂ ਖੁਦ ਛਿੰਦਾ ਭਾਜੀ ਦੀ ਦਸ ਮਿੰਟ ਦੀ ਇੰਟਰਵਿਊ ਦਿੱਤੀ। ਸੁਰਿੰਦਰ ਛਿੰਦਾ ਇਹ ਪ੍ਰੋਗਰਾਮ ਸੁਣ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਦੋਸਤ ਨੂੰ ਕਿਹਾ ਕਾਰ ਬੈਕ ਈ ਕਰ ਲਾ। ਜਦੋਂ ਉਨ੍ਹਾਂ ਨੇ ਦੋਸਤ ਨੇ ਕਿਹਾ ਕਿ ਇੰਟਰਵਿਊ ਨਹੀਂ ਕਰਨੀ ਤਾਂ ਸੁਰਿੰਦਰ ਛਿੰਦਾ ਨੇ ਕਿਹਾ ਕਿ ਇਹ ਇੰਟਰਵਿਊ ਤਾਂ ਹੋ ਗਈ। ਇਸ ਕਿੱਸੇ ਨੂੰ ਸਰਦੂਲ ਸਿਕੰਦਰ ਨੇ ਖੁਦ ਸਾਂਝਾ ਕੀਤਾ ਸੀ। 

© Copyright Galactic Television & Communications Pvt. Ltd. 2026. All rights reserved.