ਜਦੋਂ ਬੱਬੂ ਮਾਨ ਨੇ ਕਿਹਾ ‘ਸਾਨੂੰ ਕੋਈ ਫਰਕ ਨਹੀਂ ਪੈਂਦਾ, ਮੇਰੇ ਵੱਲੋਂ ਪੂਰੀ ਛੱਤ ਉਡਾ ਦਿਓ, ਉਹ ਹੋਰ ਹੁੰਦੇ ਜੋ ਵੈਪਨ ਵੇਖ….’
ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇੱਕ ਸ਼ਖਸ ਨੂੰ ਕਹਿ ਰਹੇ ਹਨ ਕਿ ਤੁਹਾਡਾ ਵਿਆਹ ਹੈ ਜੋ ਮਰਜ਼ੀ ਕਰੋ ।ਮੈਨੂੰ ਕੋਈ ਚਿੰਤਾ ਨਹੀਂ ।ਜੋ ਕਰਨਾ ਹੈ ਕਰੋ ਮੇਰੇ ਵੱਲੋਂ ਪੂਰੀ ਛੱਤ ਉਡਾ ਦਿਓ, ਜਮਾਂ ਨੀਂ ਹਿੱਲਦੇ, ਇੱਕ ਇੰਚ ਨਹੀਂ ਹਿੱਲਦੇ। ਤੁਹਾਡੀ ਲਾਈਫ ਹੈ ਅਸੀਂ ਇੱਥੇ ਤੁਹਾਡੇ ਲਈ ਆਏ ਹਾਂ।
ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇੱਕ ਸ਼ਖਸ ਨੂੰ ਕਹਿ ਰਹੇ ਹਨ ਕਿ ਤੁਹਾਡਾ ਵਿਆਹ ਹੈ ਜੋ ਮਰਜ਼ੀ ਕਰੋ ।ਮੈਨੂੰ ਕੋਈ ਚਿੰਤਾ ਨਹੀਂ ।ਜੋ ਕਰਨਾ ਹੈ ਕਰੋ ਮੇਰੇ ਵੱਲੋਂ ਪੂਰੀ ਛੱਤ ਉਡਾ ਦਿਓ, ਜਮਾਂ ਨੀਂ ਹਿੱਲਦੇ, ਇੱਕ ਇੰਚ ਨਹੀਂ ਹਿੱਲਦੇ। ਤੁਹਾਡੀ ਲਾਈਫ ਹੈ ਅਸੀਂ ਇੱਥੇ ਤੁਹਾਡੇ ਲਈ ਆਏ ਹਾਂ।ਉਹ ਦੂਜੇ ਹੁੰਦੇ ਆ ਜੋ ਵੈਪਨ ਨਿਕਲਦੇ ਵੇਖ ਸਟੇਜ ਛੱਡ ਕੇ ਚਲੇ ਜਾਂਦੇ ਨੇ ।ਸਾਨੂੰ ਸਵਾਦ ਆਉਂਦਾ ਏ, ਚਲਾਓ ਚਲਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ।

ਇਹ ਕਹਿੰਦੇ ਹੋਏ ਬੱਬੂ ਮਾਨ ਹੱਸ ਪੈਂਦੇ ਨੇ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਓਨਾਂ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ ਕੁਝ ਸਾਲ ਪਹਿਲਾਂ ਪਸੰਦ ਕੀਤਾ ਜਾਂਦਾ ਸੀ । ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ।