ਬਾਣੀ ਸੰਧੂ ਨੂੰ ਜਦੋਂ ਫੋਟੋ ਖਿਚਵਾਉਣ ਦੌਰਾਨ ਵਾਲਾਂ ਦੀ ਲਟ ਬਾਹਰ ਨਿਕਲਣ ਕਾਰਨ ਮਾਂ ਤੋਂ ਪਈ ਸੀ ਮਾਰ, ਗਾਇਕਾ ਨੇ ਹੁਣ ਮਾਂ ਤੋਂ ਪੁੱਛਿਆ ਮਾਰ ਦਾ ਕਾਰਨ

ਗਾਇਕਾ ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਸਲੀਕ ਲੁੱਕ ਨੂੰ ਕੇ ਆਪਣੇ ਬਚਪਨ ਦੀ ਇੱਕ ਯਾਦ ਸਾਂਝੀ ਕੀਤੀ ਹੈ।

By  Shaminder Kaur Kaler January 16th 2026 05:40 PM

ਗਾਇਕਾ ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਸਲੀਕ ਲੁੱਕ ਨੂੰ ਕੇ ਆਪਣੇ ਬਚਪਨ ਦੀ ਇੱਕ ਯਾਦ ਸਾਂਝੀ ਕੀਤੀ ਹੈ। ਬਾਣੀ ਸੰਧੂ ਦਾ ਕਹਿਣਾ ਹੈ ਕਿ ਇੱਕ ਵਾਰ ਉਹਨਾਂ ਨੇ ਆਪਣੇ ਆਈਡੀ ਕਾਰਡ ਦੇ ਲਈ ਤਸਵੀਰ ਖਿਚਵਾਉਣੀ ਸੀ।


ਫੋਟੋ ਖਿਚਵਾਉਣ ਦੇ ਦੌਰਾਨ ਉਨ੍ਹਾਂ ਦੇ ਵਾਲਾਂ ਦੀ ਇੱਕ ਲਟ ਬਾਹਰ ਨਿਕਲ ਗਈ ਸੀ ਤਾਂ ਮਾਂ ਨੇ ਘਰ ਆ ਕੇ ਉਨ੍ਹਾਂ ਨੂੰ ਬਹੁਤ ਕੁੱਟਿਆ ਸੀ । ਬਾਣੀ ਸੰਧੂ ਨੇ ਮਾਂ ਤੋਂ ਕੁੱਟਣ ਦਾ ਕਾਰਨ ਵੀ ਪੁੱਛਿਆ ਅਤੇ ਆਪਣੀ ਸਲੀਕ ਲੁੱਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਹੁਣ ਤਾਂ ਇਹ ਫੈਸ਼ਨ ਹੋ ਗਿਆ ਹੈ।

ਪਰ ਸਕੂਲ ‘ਚ ਮੈਂ ਹੀ ਅਜਿਹੀ ਸੀ ਜੋ ਚੰਪੂ ਬਣ ਕੇ ਜਾਂਦੀ ਸੀ । ਇਸ ਤੇ ਬਾਣੀ ਸੰਧੂ ਦੀ ਮਾਂ ਕਹਿੰਦੀ ਹੈ ਕਿ ਉਦੋਂ ਇਸੇ ਤਰ੍ਹਾਂ ਦਾ ਰਿਵਾਜ਼ ਸੀ ਅਤੇ ਮੈਂ ਸੋਚਦੀ ਸੀ ਕਿ ਵਾਲ ਲੰਮੇ ਹੋ ਜਾਣਗੇ । ਜਿਸ ‘ਤੇ ਬਾਣੀ ਸੰਧੂ ਕੋਈ ਰਿਵਾਜ਼ ਨਹੀਂ ਸੀ ਮੈਂ ਹੀ ਅਜਿਹੀ ਸਕੂਲ ‘ਚ ਬਣ ਕੇ ਜਾਂਦੀ ਸੀ । ਬਾਣੀ ਸੰਧੂ ਦੇ ਇਸ ਵੀਡੀਓ ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ।

© Copyright Galactic Television & Communications Pvt. Ltd. 2026. All rights reserved.