‘ਸਵੀਟੀ ਬਿਊਟੀ ਪਾਰਲਰ’ ਦਾ ਦੂਜਾ ਐਪੀਸੋਡ ਵੇਖੋ ਅੱਜ ਸ਼ਾਮ 6:30 ਵਜੇ, ਜੀਟੀਸੀ ਪੰਜਾਬੀ ‘ਤੇ

‘ਸਵੀਟੀ ਬਿਊਟੀ ਪਾਰਲਰ’ ਦਾ ਦੂਜਾ ਐਪੀਸੋਡ ਤੁਸੀਂ ਜੀਟੀਸੀ ਪੰਜਾਬੀ ‘ਤੇ ਅੱਜ ਸ਼ਾਮ ਸਾਢੇ ਛੇ ਵਜੇ ਵੇਖ ਸਕਦੇ ਹੋ । ਇਸ ਸ਼ੋਅ ਦਾ ਪਹਿਲਾ ਐਪੀਸੋਡ ਜੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ‘ਤੇ ਵੀ ਉਪਲਬਧ ਹੈ। ਇਸ ਸ਼ੋਅ ‘ਚ ਇੱਕ ਕੁੜੀ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣਾ ਬਿਊਟੀ ਪਾਰਲਰ ਖੋਲ੍ਹਣ ਦੇ ਲਈ ਜੱਦੋਜਹਿਦ ਕਰਦੀ ਹੈ।

By  Shaminder Kaur Kaler March 31st 2026 03:30 PM

‘ਸਵੀਟੀ ਬਿਊਟੀ ਪਾਰਲਰ’ (Sweety Beauty Parlour) ਦਾ ਦੂਜਾ ਐਪੀਸੋਡ ਤੁਸੀਂ ਜੀਟੀਸੀ ਪੰਜਾਬੀ ‘ਤੇ ਅੱਜ ਸ਼ਾਮ ਸਾਢੇ ਛੇ ਵਜੇ ਵੇਖ ਸਕਦੇ ਹੋ । ਇਸ ਸ਼ੋਅ ਦਾ ਪਹਿਲਾ ਐਪੀਸੋਡ ਜੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ‘ਤੇ ਵੀ ਉਪਲਬਧ ਹੈ। ਇਸ ਸ਼ੋਅ ‘ਚ ਇੱਕ ਕੁੜੀ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣਾ ਬਿਊਟੀ ਪਾਰਲਰ ਖੋਲ੍ਹਣ ਦੇ ਲਈ ਜੱਦੋਜਹਿਦ ਕਰਦੀ ਹੈ। ਇਸ ਸ਼ੋਅ ਦੀ ਡਾਇਰੈਕਸ਼ਨ ਗੌਰਵ ਰਾਣਾ ਦੇ ਵੱਲੋਂ ਕੀਤੀ ਗਈ ਹੈ। ਜਿਨ੍ਹਾਂ ਨੇ ਚੌਸਰ ਅਤੇ ਮੋਹਰਾ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।


ਇਸ ਸ਼ੋਅ ਤੋਂ ਇਲਾਵਾ ਜੀਟੀਸੀ ਪੰਜਾਬੀ ‘ਤੇ   ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹੋਰ ਵੀ ਸ਼ੋਅ ਸ਼ੁਰੂ ਕੀਤੇ ਗਏ ਹਨ । ਜਿਸ ‘ਚ ਗਾਇਕੀ ਟੈਲੇਂਟ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਵੀ ਸ਼ੁਰੂ ਕੀਤਾ ਗਿਆ ਹੈ ।

ਜਿਸ ਦੇ ਜ਼ਰੀਏ ਪੰਜਾਬ ਭਰ ‘ਚ ਛਿਪੇ ਟੈਲੇਂਟ ਨੂੰ ਖੋਜਿਆ ਜਾਵੇਗਾ। ਜਲਦ ਹੀ ਇਹ ਸ਼ੋਅ ਸ਼ੁਰੂ ਹੋ ਰਿਹਾ ਹੈ ਅਤੇ ਪ੍ਰਤੀਭਾਗੀਆਂ ਵੱਲੋਂ ਐਂਟਰੀ ਭੇਜੀ ਜਾ ਸਕਦੀ ਹੈ। 


ਇਸ ਸ਼ੋਅ ‘ਚ ਤੁਸੀਂ ਡਰਾਮਾ, ਕਾਮੇਡੀ ਤੇ ਇੱਕ ਮਹਿਲਾ ਵੱਲੋਂ ਸਮਾਜ ‘ਚ ਰਹਿੰਦੇ ਹੋਏ ਆਪਣਾ ਮੁਕਾਮ ਹਾਸਲ ਕਰਨ ਦੇ ਲਈ ਕੀਤਾ ਗਿਆ ਸੰਘਰਸ਼ ਵੇਖ ਸਕਦੇ ਹੋ ।‘ਸਵੀਟੀ ਬਿਊਟੀ ਪਾਰਲਰ’ ਸ਼ੋਅ ਦਾ ਅਨੰਦ ਤੁਸੀਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6:30 ਵਜੇ ਜੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । 

© Copyright Galactic Television & Communications Pvt. Ltd. 2026. All rights reserved.