‘ਸੁਰਤਾਜ ਆਫ਼ ਪੰਜਾਬ’ ਦੇ ਬਠਿੰਡਾ ਆਡੀਸ਼ਨ ਵੇਖੋ ਅੱਜ ਸ਼ਾਮ 7 ਵਜੇ
‘ਸੁਰਤਾਜ ਆਫ਼ ਪੰਜਾਬ’ ਦੇ ਬਠਿੰਡਾ ਆਡੀਸ਼ਨ ਦਾ ਪ੍ਰਸਾਰਣ ਅੱਜ ਸ਼ਾਮ ਸੱਤ ਵਜੇ ਕੀਤਾ ਜਾ ਰਿਹਾ ਹੈ। ਇਸ ਸ਼ੋਅ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਨ੍ਹਾਂ ਪ੍ਰਤੀਭਾਗੀਆਂ ਵਿਚਲੀ ਪ੍ਰਤਿਭਾ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ । ‘ਸੁਰਤਾਜ ਆਫ਼ ਪੰਜਾਬ’ ‘ਚ ਪੰਜਾਬ ਭਰ ਚੋਂ ਪ੍ਰਤੀਭਾਗੀਆਂ ਨੂੰ ਚੁਣਿਆ ਗਿਆ ਹੈ।
‘ਸੁਰਤਾਜ ਆਫ਼ ਪੰਜਾਬ’ (Surtaaj Of Punjab) ਦੇ ਬਠਿੰਡਾ ਆਡੀਸ਼ਨ ਦਾ ਪ੍ਰਸਾਰਣ ਅੱਜ ਸ਼ਾਮ ਸੱਤ ਵਜੇ ਕੀਤਾ ਜਾ ਰਿਹਾ ਹੈ। ਇਸ ਸ਼ੋਅ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਨ੍ਹਾਂ ਪ੍ਰਤੀਭਾਗੀਆਂ ਵਿਚਲੀ ਪ੍ਰਤਿਭਾ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ । ‘ਸੁਰਤਾਜ ਆਫ਼ ਪੰਜਾਬ’ ‘ਚ ਪੰਜਾਬ ਭਰ ਚੋਂ ਪ੍ਰਤੀਭਾਗੀਆਂ ਨੂੰ ਚੁਣਿਆ ਗਿਆ ਹੈ। ਇਹ ਪ੍ਰਤੀਭਾਗੀ ਆਪਣੀ ਗਾਇਕੀ ਦੇ ਹੁਨਰ ਨੂੰ ਦੁਨੀਆ ਸਾਹਮਣੇ ਦਿਖਾਉਣਗੇ ।
ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾਵੇਗਾ। ਜੋ ਪ੍ਰਤੀਭਾਗੀ ਪਹਿਲੇ ਰਾਊਂਡ ‘ਚ ਚੁਣੇ ਜਾਣਗੇ । ਉਨ੍ਹਾਂ ਨੂੰ ਅਗਲੇ ਰਾਊਂਡ ‘ਚ ਭੇਜਿਆ ਜਾਵੇਗਾ। ਦੱਸ ਦਈਏ ਜੀਟੀਸੀ ਪੰਜਾਬੀ ਵੱਲੋਂ ਪੂਰੇ ਪੰਜਾਬ ਚੋਂ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਵਾਲੇ ਹੁਨਰ ਨੂੰ ਲਿਆਂਦਾ ਗਿਆ ਹੈ।
ਜੀਟੀਸੀ ਪੰਜਾਬੀ ਦਾ ਮਕਸਦ ਮਹਿਜ਼ ਲੋਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਛਿਪੇ ਹੁਨਰ ਨੂੰ ਇੱਕ ਮੰਚ ਵੀ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹੋਰ ਵੀ ਕਈ ਸ਼ੋਅ ਜੀਟੀਸੀ ਪੰਜਾਬੀ ‘ਤੇ ਸ਼ੁਰੂ ਕੀਤੇ ਗਏ ਹਨ।ਜੀਟੀਸੀ ਪੰਜਾਬੀ ਜਿੱਥੇ ਖ਼ਬਰਾਂ, ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰ ‘ਚ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ, ਉੱਥੇ ਹੀ ਕਈ ਅਵਾਰਡ ਸ਼ੋਅ ਵੀ ਚੈਨਲ ਦੇ ਵੱਲੋਂ ਜਲਦ ਹੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਸ਼ਾਮ ਸੱਤ ਵਜੇ ਜੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ।