‘ਸੁਰਤਾਜ ਆਫ਼ ਪੰਜਾਬ’ ਜਲੰਧਰ ਦੇ ਆਡੀਸ਼ਨ ਵੇਖੋ, ਅੱਜ ਸ਼ਾਮ 7 ਵਜੇ, ਸਿਰਫ਼ ਜੀਟੀਸੀ ਪੰਜਾਬੀ ‘ਤੇ
ਜੀਟੀਸੀ ਪੰਜਾਬੀ ‘ਤੇ ਸੁਰਾਂ ਦਾ ਸੁਰੀਲਾ ਸਫ਼ਰ ‘ਸੁਰਤਾਜ ਆਫ਼ ਪੰਜਾਬ’ ਸ਼ੁਰੂ ਹੋ ਚੁੱਕਿਆ ਹੈ। ਇਸ ਪੜਾਅ ‘ਚ ਵੱਖ ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾ ਰਹੇ ਹਨ । ਅੱਜ ਦੇ ਇਸ ਐਪੀਸੋਡ ‘ਚ ਜਲੰਧਰ ਆਡੀਸ਼ਨ ਵਿਖਾਏ ਜਾਣਗੇ ।ਇਸ ਸ਼ੋਅ ਦਾ ਪ੍ਰਸਾਰਣ ਤੁਸੀਂ ਦਿਨ ਵੀਰਵਾਰ, ਯਾਨੀ ਕਿ ਅੱਜ 11 ਜੂਨ ਨੂੰ ਸ਼ਾਮ ਸੱਤ ਵਜੇ ਕੀਤਾ ਜਾਵੇਗਾ ।
ਜੀਟੀਸੀ ਪੰਜਾਬੀ ‘ਤੇ ਸੁਰਾਂ ਦਾ ਸੁਰੀਲਾ ਸਫ਼ਰ ‘ਸੁਰਤਾਜ ਆਫ਼ ਪੰਜਾਬ’ ਸ਼ੁਰੂ ਹੋ ਚੁੱਕਿਆ ਹੈ। ਇਸ ਪੜਾਅ ‘ਚ ਵੱਖ ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾ ਰਹੇ ਹਨ । ਅੱਜ ਦੇ ਇਸ ਐਪੀਸੋਡ ‘ਚ ਜਲੰਧਰ ਆਡੀਸ਼ਨ ਵਿਖਾਏ ਜਾਣਗੇ ।ਇਸ ਸ਼ੋਅ ਦਾ ਪ੍ਰਸਾਰਣ ਤੁਸੀਂ ਦਿਨ ਵੀਰਵਾਰ, ਯਾਨੀ ਕਿ ਅੱਜ 11 ਜੂਨ ਨੂੰ ਸ਼ਾਮ ਸੱਤ ਵਜੇ ਕੀਤਾ ਜਾਵੇਗਾ । ਇਸ ਸ਼ੋਅ ‘ਚ ਜਲੰਧਰ ਦੇ ਸੁਰੀਲੇ ਸੁਰਤਾਜ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।
ਪਰ ਅਗਲੇ ਰਾਊਂਡ ਦੇ ਲਈ ਉਹੀ ਚੁਣਿਆ ਜਾਵੇਗਾ ਜੋ ਸਾਡੇ ਜੱਜ ਸਾਹਿਬਾਨ ਦੀਆਂ ਉਮੀਦਾਂ ਤੇ ਖਰਾ ਉੱਤਰੇਗਾ । ਦੱਸ ਦਈਏ ਕਿ ਸੁਰਤਾਜ ਆਫ ਪੰਜਾਬ ਦੇ ਲਈ ਪੰਜਾਬ ਭਰ ਤੋਂ ਪ੍ਰਤੀਭਾਗੀਆਂ ਨੂੰ ਚੁਣਿਆ ਗਿਆ ਹੈ ਜੋ ਇਨ੍ਹਾਂ ਆਡੀਸ਼ਨਾਂ ਦੇ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਪ੍ਰਤੀਭਾਗੀਆਂ ਨੂੰ ਮੰਚ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦਾ ਜਜ਼ਬਾ ਰੱਖਦੇ ਹਨ ।ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਅਤੇ ਜੋਤੀਕਾ ਟਾਂਗਰੀ ਇਨ੍ਹਾਂ ਪ੍ਰਤੀਭਾਗੀਆਂ ਵਿਚਲੀ ਪ੍ਰਤਿਭਾ ਨੂੰ ਪਰਖਣਗੇ ਤੇ ਜੋ ਵੀ ਪ੍ਰਤੀਭਾਗੀ ਜੱਜ ਸਾਹਿਬਾਨਾਂ ਦੀ ਕਸੌਟੀ ‘ਤੇ ਖਰਾ ਉੱਤਰੇਗਾ ਉਹ ਹੀ ਅਗਲੇ ਰਾਊਂਡ ਦੇ ਲਈ ਭੇਜਿਆ ਜਾਵੇਗਾ। ਸੋ ਤੁਸੀਂ ਵੀ ਜਲੰਧਰ ਦੇ ਇਨ੍ਹਾਂ ਪ੍ਰਤੀਭਾਗੀਆਂ ਦੇ ਗਾਇਕੀ ਦੇ ਹੁਨਰ ਨੂੰ ਵੇਖਣਾ ਚਾਹੁੰਦੇ ਹੋ ਅੱਜ ਹੀ ਟਿਊਨ ਕਰੋ ਜੀਟੀਸੀ ਪੰਜਾਬੀ ਤੇ ਅਨੰਦ ਮਾਣੋ ਸੁਰਤਾਜ ਆਫ਼ ਪੰਜਾਬ ਦੇ ਆਡੀਸ਼ਨਾਂ ਦਾ ।