ਜੀਟੀਸੀ ਪੰਜਾਬੀ ‘ਤੇ ਵੇਖੋ ‘ਸੁਰਤਾਜ ਆਫ਼ ਪੰਜਾਬ’ ਦਾ ‘ਹਿੱਟ ਪਲੇਅ ਲਿਸਟ ਰਾਊਂਡ’

ਜੀਟੀਸੀ ਪੰਜਾਬੀ ‘ਤੇ ‘ਸੁਰਤਾਜ ਆਫ਼ ਪੰਜਾਬ’ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ। ਜਿਸ ‘ਚ ਪ੍ਰਤੀਭਾਗੀ ‘ਹਿੱਟ ਪਲੇਅ ਲਿਸਟ ਰਾਊਂਡ’ ਦੇ ਦੌਰਾਨ ਆਪੋ ਆਪਣੀ ਪਰਫਾਰਮੈਂਸ ਦੇ ਰਹੇ ਹਨ । ਇਸ ਸ਼ੋਅ ‘ਚ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣ ਦੇ ਲਈ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ,ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ।

By  Shaminder Kaur Kaler July 2nd 2026 04:19 PM

 ਜੀਟੀਸੀ ਪੰਜਾਬੀ ‘ਤੇ ‘ਸੁਰਤਾਜ ਆਫ਼ ਪੰਜਾਬ’ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ। ਜਿਸ ‘ਚ ਪ੍ਰਤੀਭਾਗੀ ‘ਹਿੱਟ ਪਲੇਅ ਲਿਸਟ ਰਾਊਂਡ’ ਦੇ ਦੌਰਾਨ ਆਪੋ ਆਪਣੀ ਪਰਫਾਰਮੈਂਸ ਦੇ ਰਹੇ ਹਨ । ਇਸ ਸ਼ੋਅ ‘ਚ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣ ਦੇ ਲਈ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ,ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ। ਇਸ ਤੋਂ ਇਲਾਵਾ ਗੈਸਟ ਜੱਜ ਦੇ ਤੌਰ ‘ਤੇ ਏਕਮ ਚਨੌਲੀ ਵੀ ਮੌਜੂਦ ਰਹਿਣਗੇ।

ਇਸ ਸ਼ੋਅ ਦਾ ਪ੍ਰਸਾਰਣ ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਸ਼ਾਮ ਸੱਤ ਵਜੇ ਕੀਤਾ ਜਾਂਦਾ ਹੈ। ਤੁਸੀਂ ਵੀ ‘ਸੁਰਤਾਜ ਆਫ ਪੰਜਾਬ’ ਦੇ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ । ਅੱਜ ਸ਼ਾਮ ਸੱਤ ਵਜੇ । ਦੱਸ ਦਈਏ ਕਿ ਇਸ ਤੋਂ ਪਹਿਲਾਂ ਪੂਰੇ ਪੰਜਾਬ ‘ਚੋਂ ਪ੍ਰਤਿਭਾਵਾਂ ਦੀ ਖੋਜ ਕੀਤੀ ਗਈ ਹੈ।

ਜਿਸ ‘ਚੋਂ ਕਈ ਪ੍ਰਤੀਭਾਗੀ ਕਈ ਰਾਊਂਡ ਨੂੰ ਪਾਰ ਕਰਦੇ ਹੋਏ ਇਸ ਮੁਕਾਮ ਤੱਕ ਪਹੁੰਚੇ ਹਨ। ਜੀਟੀਸੀ ਪੰਜਾਬੀ ਦੇ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਸ਼ੋਅ ਸ਼ੁਰੂ ਕੀਤੇ ਗਏ ਹਨ । ਜਿਸ ‘ਚ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੀ ਸ਼ਾਮਿਲ ਹਨ । ਇਸ ਤੋਂ ਇਲਾਵਾ ਗੁਰਬਾਣੀ ਤੇ ਗੁਰਦੁਆਰਾ ਸਾਹਿਬ ਤੋਂ ਧਾਰਮਿਕ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ । 


© Copyright Galactic Television & Communications Pvt. Ltd. 2026. All rights reserved.