‘ਸੁਰਤਾਜ ਆਫ਼ ਪੰਜਾਬ’ ਦੇ ਦਿਲ ਤੋਂ ਦਿੱਲ ਤੱਕ ਰਾਊਂਡ ‘ਚ ਵੇਖੋ ਪ੍ਰਤੀਭਾਗੀਆਂ ਦੀ ਪਰਫਾਰਮੈਂਸ
‘ਸੁਰਤਾਜ ਆਫ਼ ਪੰਜਾਬ’ ਦਾ ਕਾਰਵਾਂ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਅੱਜ ਦੇ ਇਸ ਐਪੀਸੋਡ ‘ਚ ਤੁਸੀਂ ਦਿਲ ਤੋਂ ਦਿੱਲ ਤੱਕ ਰਾਊਂਡ ‘ਚ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਵੇਖ ਸਕੋਗੇ । ਅੱਜ ਦੇ ਇਸ ਸ਼ੋਅ ‘ਚ ਕਪਤਾਨ ਲਾਡੀ ਗੈਸਟ ਜੱਜ ਦੇ ਤੌਰ ‘ਤੇ ਪਹੁੰਚਣਗੇ ।
‘ਸੁਰਤਾਜ ਆਫ਼ ਪੰਜਾਬ’ ਦਾ ਕਾਰਵਾਂ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਅੱਜ ਦੇ ਇਸ ਐਪੀਸੋਡ ‘ਚ ਤੁਸੀਂ ਦਿਲ ਤੋਂ ਦਿੱਲ ਤੱਕ ਰਾਊਂਡ ‘ਚ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਵੇਖ ਸਕੋਗੇ । ਅੱਜ ਦੇ ਇਸ ਸ਼ੋਅ ‘ਚ ਕਪਤਾਨ ਲਾਡੀ ਗੈਸਟ ਜੱਜ ਦੇ ਤੌਰ ‘ਤੇ ਪਹੁੰਚਣਗੇ । ਇਸ ਤੋਂ ਇਲਾਵਾ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤਿਕਾ ਟਾਂਗਰੀ ਤੇ ਗੁਰਮੀਤ ਸਿੰਘ ਵੀ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖਣਗੇ । ਜੋ ਵੀ ਪ੍ਰਤੀਭਾਗੀ ਜੱਜ ਸਾਹਿਬਾਨ ਦੀ ਹਰ ਕਸੌਟੀ ‘ਤੇ ਖਰਾ ਉੱਤਰੇਗਾ । ਉਸ ਨੂੰ ਅਗਲੇ ਰਾਊਂਡ ‘ਚ ਭੇਜਿਆ ਜਾਵੇਗਾ।
ਪ੍ਰਤੀਭਾਗੀ ਪਰਫਾਰਮੈਂਸ ਨਾਲ ਜਿੱਤ ਰਹੇ ਦਿਲ
‘ਸੁਰਤਾਜ ਆਫ਼ ਪੰਜਾਬ’ ਸ਼ੋਅ ‘ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸ ਤੋਂ ਪਹਿਲਾਂ ਵੱਖ ਵੱਖ ਸ਼ਹਿਰਾਂ ਤੋਂ ਪ੍ਰਤੀਭਾਗੀਆਂ ਨੂੰ ‘ਸੁਰਤਾਜ ਆਫ਼ ਪੰਜਾਬ’ ਦੇ ਲਈ ਚੁਣਿਆ ਗਿਆ ਸੀ ਅਤੇ ਆਡੀਸ਼ਨਾਂ ‘ਚ ਵਧੀਆ ਪਰਫਾਰਮ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ‘ਚ ਚੁਣਿਆ ਗਿਆ ਸੀ । ਜੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸ਼ੋਅ ਸ਼ੁਰੂ ਕੀਤੇ ਗਏ । ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਟਾਕ ਸ਼ੋਅ, ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਗੁਰੁ ਘਰ ਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਵੀ ਸਮੇਂ ਸਮੇਂ ‘ਤੇ ਧਾਰਮਿਕ ਸਮਾਗਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ।