ਸਿੱਧੂ ਮੂਸੇਵਾਲਾ ਦਾ ਵੀਡੀਓ ਹੋ ਰਿਹਾ ਵਾਇਰਲ, ਵੀਡੀਓ ‘ਚ ਦੱਸਿਆ ਕਿਵੇਂ ‘ਪੱਗ ‘ਚ ਰੱਖ ਕੇ ਕੋਈ ਦੇ ਗਿਆ ਸੀ ਡੈਟੋਨੇਟਰ’
ਸਿੱਧੂ ਮੂਸੇਵਾਲਾ ਦਾ ਗੀਤ ‘ਆਈਸ ਆਨ ਮੀ’ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਇੱਕ ਸੀਨ ‘ਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਗਾਇਕ ਨੂੰ ਵਾਰ-ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਪਰ ਇਸ ਦੇ ਬਾਵਜੂਦ ਕਿਸਮਤ ਨੇ ਹਰ ਵਾਰ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਬਚ ਗਏ । ਪਰ 29 ਮਈ 2022 ਦਾ ਦਿਨ ਉਨ੍ਹਾਂ ਦੇ ਲਈ ਕਾਲਾ ਦਿਨ ਸਾਬਿਤ ਹੋਇਆ ਅਤੇ ਕੁਝ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ।
ਬੀਤੇ ਦਿਨ ਸਿੱਧੂ ਮੂਸੇਵਾਲਾ (Sidhu Moose Wala) ਦਾ ਗੀਤ ‘ਆਈਸ ਆਨ ਮੀ’ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਇੱਕ ਸੀਨ ‘ਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਗਾਇਕ ਨੂੰ ਵਾਰ-ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਪਰ ਇਸ ਦੇ ਬਾਵਜੂਦ ਕਿਸਮਤ ਨੇ ਹਰ ਵਾਰ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਬਚ ਗਏ । ਪਰ 29 ਮਈ 2022 ਦਾ ਦਿਨ ਉਨ੍ਹਾਂ ਦੇ ਲਈ ਕਾਲਾ ਦਿਨ ਸਾਬਿਤ ਹੋਇਆ ਅਤੇ ਕੁਝ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ।

ਪਰ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਪੱਗ ‘ਚ ਡੈਟੋਨੇਟਰ ਰੱਖ ਕੇ ਦੇ ਗਿਆ ਸੀ । ਸਿੱਧੂ ਮੂਸੇਵਾਲਾ ਨੇ ਦੱਸਿਆ ਕਿ ਇਹ ਪੱਗ ਖੋਲ੍ਹਦਾ ਤਾਂ ਮੈਨੂੰ ਨੁਕਸਾਨ ਪਹੁੰਚ ਸਕਦਾ ਸੀ ।

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ, ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੌਰਾਨ ਏਨੇਂ ਕੁ ਹਿੱਟ ਗੀਤ ਦਿੱਤੇ ਸਨ ਕਿ ਕੁਝ ਕੁ ਸਾਲਾਂ ‘ਚ ਹੀ ਉਹ ਦੁਨੀਆ ਭਰ ‘ਚ ਜਾਨੇ ਜਾਣ ਲੱਗ ਪਏ ਸਨ। ਉਨ੍ਹਾਂ ਨੇ ਡਾਲਰ, ਧੱਕਾ ਸਣੇ ਕਈ ਹਿੱਟ ਗੀਤ ਗਾਏ ਸਨ। ਜਿਨ੍ਹਾਂ ਦੇ ਕਾਰਨ ਦੁਨੀਆ ਭਰ ‘ਚ ਉਨ੍ਹਾਂ ਦੀ ਪਛਾਣ ਬਣੀ।