ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਨ੍ਹਾਂ ਬੱਚਿਆਂ ਦਾ ਵੀਡੀਓ, ਜੈਨੀ ਜੌਹਲ ਵੀ ਅੰਦਾਜ਼ ਵੇਖ ਕੇ ਹੈਰਾਨ

ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਆਏ ਦਿਨ ਕਈ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ । ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਦੋ ਬੱਚਿਆਂ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ। ਜਿਸ ਨੂੰ ਵੇਖ ਕੇ ਤੁਸੀਂ ਵੀ ਦੰਦਾਂ ਥੱਲੇ ਉਂਗਲੀ ਦਬਾਉਣ ਦੇ ਲਈ ਮਜ਼ਬੂਰ ਹੋ ਜਾਓਗੇ ।

By  Shaminder Kaur Kaler December 18th 2025 06:11 PM

ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਆਏ ਦਿਨ ਕਈ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ । ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਦੋ ਬੱਚਿਆਂ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ। ਜਿਸ ਨੂੰ ਵੇਖ ਕੇ ਤੁਸੀਂ ਵੀ ਦੰਦਾਂ ਥੱਲੇ ਉਂਗਲੀ ਦਬਾਉਣ ਦੇ ਲਈ ਮਜ਼ਬੂਰ ਹੋ ਜਾਓਗੇ ।ਜੀ ਹਾਂ ਇਨ੍ਹਾਂ ਬੱਚਿਆਂ ਨੇ ਸੋਸ਼ਲ ਮੀਡੀਆ ਤੇ ਧਮਾਲ ਪਾਈ ਹੋਈ ਹੈ।ਜੈਨੀ ਜੌਹਲ (Jenny Johal) ਦੇ ‘ਡਿਫੈਂਡਰ’ ਗੀਤ ਤੇ ਇਹ ਬੱਚਾ ਐਕਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।

ਬੱਚੇ ਦੇ ਐਕਸਪ੍ਰੈਸ਼ਨ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।ਜੈਨੀ ਜੌਹਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਕੈਪਸ਼ਨ ‘ਚ ਲਿਖਿਆ ‘ਬਈ ਨਜ਼ਾਰਾ ਆ ਗਿਆ’ । ਫੈਨਸ ਨੇ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਜੈਨੀ ਜੌਹਲ ਦਾ ਵਰਕ ਫ੍ਰੰਟ 

ਜੈਨੀ ਜੌਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਕਈ ਗੀਤਾਂ ਦੇ ਕਾਰਨ ਉਹ ਵਿਵਾਦਾਂ ‘ਚ ਵੀ ਰਹੇ । ਜਿਸ ‘ਚ ਉਨ੍ਹਾਂ ਦਾ ਮਸ਼ਹੂਰ ਗੀਤ ‘ਲੈਟਰ ਟੂ ਸੀਐੱਮ’ ਵੀ ਰਿਹਾ । ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜ਼ਿਕਰ ਕਰਦੇ ਹੋਏ ਇਨਸਾਫ਼ ਦੀ ਗੱਲ ਕੀਤੀ ਸੀ।ਜੈਨੀ ਜੌਹਲ ਦੇ ਪਸੰਦੀਦਾ ਗਾਇਕ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਉਨ੍ਹਾਂ ਦੇ ਪਸੰਦੀਦਾ ਗਾਇਕ ਹਨ ਅਤੇ ਉਨ੍ਹਾਂ ਦਾ ਸੁਫ਼ਨਾ ਦਿਲਜੀਤ ਦੇ ਨਾਲ ਕੰਮ ਕਰਨ ਦਾ ਹੈ। 

© Copyright Galactic Television & Communications Pvt. Ltd. 2026. All rights reserved.