ਨੂਰਾਂ ਸਿਸਟਰਸ ਦੇ ਮਾਪਿਆਂ ਦਾ ਹਸਪਤਾਲ ਤੋਂ ਵੀਡੀਓ ਆਇਆ ਸਾਹਮਣੇ
ਨੂਰਾਂ ਸਿਸਟਰਸ ਦੇ ਪਿਤਾ ਗੁਲਸ਼ਨ ਮੀਰ ਹਸਪਤਾਲ ‘ਚ ਭਰਤੀ ਹਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਹੁਣ ਉਨ੍ਹਾ ਦਾ ਇੱਕ ਹਸਪਤਾਲ ਤੋਂ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਨੂਰਾਂ ਸਿਸਟਰਸ ਦੇ ਪਿਤਾ ਹਸਪਤਾਲ ‘ਚ ਨਜ਼ਰ ਆ ਰਹੇ ਹਨ ।
ਨੂਰਾਂ ਸਿਸਟਰਸ ਦੇ ਪਿਤਾ ਗੁਲਸ਼ਨ ਮੀਰ ਹਸਪਤਾਲ ‘ਚ ਭਰਤੀ ਹਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਹੁਣ ਉਨ੍ਹਾ ਦਾ ਇੱਕ ਹਸਪਤਾਲ ਤੋਂ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਨੂਰਾਂ ਸਿਸਟਰਸ ਦੇ ਪਿਤਾ ਹਸਪਤਾਲ ‘ਚ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੂਰਾਂ ਸਿਸਟਰਸ ਦੀ ਮਾਂ ਆਪਣੇ ਪਤੀ ਗੁਲਸ਼ਨ ਮੀਰ ਦਾ ਸਿਰ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਨੂਰਾਂ ਸਿਸਟਰਸ ਦੇ ਪਿਤਾ ਜੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਈ ਗਾਇਕਾਂ ਨੰੂੰ ਬਣਾਇਆ ਹੈ।ਉਨ੍ਹਾਂ ਨੇ ਆਪਣੀਆਂ ਦੋਵਾਂ ਧੀਆਂ ਨੂੰ ਵੀ ਸੰਗੀਤ ਦੀਆਂ ਬਾਰੀਕੀਆਂ ਸਿਖਾਈਆਂ।

ਨੂਰਾਂ ਸਿਸਟਰਸ ਦਾ ਵਰਕ ਫ੍ਰੰਟ
ਨੂਰਾਂ ਸਿਸਟਰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਜੋੜੀ ਨੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਨੇ ਨਾ ਸਿਰਫ਼ ਬਾਲੀਵੁੱਡ ਫ਼ਿਲਮਾਂ ਦੇ ਲਈ ਗੀਤ ਗਾਏ। ਬਲਕਿ ਪੰਜਾਬੀ ਇੰਡਸਟਰੀ ਦੇ ਲਈ ਵੀ ਕਈ ਹਿੱਟ ਗੀਤ ਗਾਏ ਹਨ । ਕੁਝ ਦਿਨ ਪਹਿਲਾਂ ਪਰਿਵਾਰ ਦੇ ਵੱਲੋਂ ਆਰਥਿਕ ਮਦਦ ਦੇ ਲਈ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਪਰਿਵਾਰ ‘ਚ ਆਪਸੀ ਵਿਵਾਦ ਕਾਫੀ ਹੋਇਆ ਸੀ।