ਉਸਤਾਦ ਪੂਰਨ ਸ਼ਾਹ ਕੋਟੀ ਜੀ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਰਹੇ ਮੌਜੂਦ
ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਜਲੰਧਰ ਵਿੱਚ ਸਪੁਰਦ ਏ ਖਾਕ ਕੀਤਾ ਗਿਆ ।ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਮੁਤਾਬਿਕ ਉਹਨਾਂ ਨੂੰ ਦਿਓਲ ਨਗਰ ਸਥਿਤ ਉਹਨਾਂ ਦੇ ਘਰ ਨੇੜੇ ਹੀ ਦਫਨਾਇਆ ਗਿਆ ਹੈ।
ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਜਲੰਧਰ ਵਿੱਚ ਸਪੁਰਦ ਏ ਖਾਕ ਕੀਤਾ ਗਿਆ ।ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਮੁਤਾਬਿਕ ਉਹਨਾਂ ਨੂੰ ਦਿਓਲ ਨਗਰ ਸਥਿਤ ਉਹਨਾਂ ਦੇ ਘਰ ਨੇੜੇ ਹੀ ਦਫਨਾਇਆ ਗਿਆ ਹੈ। ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੀ ਦੇਹ ਨੂੰ ਕਬਰਰਿਸਤਨਾਨ ਨਾ ਲਿਜਾਇਆ ਜਾਵੇ ।ਇਸ ਲਈ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਦਫਨਾਇਆ ਗਿਆ।

ਉਸਤਾਦ ਪੂਰਨ ਸ਼ਾਹਕੋਟੀ ਦੇ ਅੰਤਿਮ ਦਰਸ਼ਨਾਂ ਲਈ ਪੰਜਾਬੀ ਸੰਗੀਤ ਜਗਤ ਦੇ ਕਈ ਵੱਡੇ ਸਿਤਾਰੇ ਪਹੁੰਚੇ ਜਿਸ ‘ਚ ਗਾਇਕ ਕਲੇਰ ਕੰਠ, ਜੀ ਖਾਨ, ਰਾਏ ਜੁਝਾਰ, ਨਵਰਾਜ ਹੰਸ, ਜਸਵਿੰਦਰ ਦਿਆਲਪੁਰੀ, ਬੂਟਾ ਮੁਹੰਮਦ ਅਤੇ ਗੁਰਲੇਜ਼ ਅਖਤਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ।

ਇਸ ਤੋਂ ਇਲਾਵਾ ਕੁਲਵਿੰਦਰ ਕੈਲੀ, ਹੰਸ ਰਾਜ ਹੰਸ ਸਣੇ ਕਈ ਹੋਰ ਕਲਾਕਾਰ ਮੌਜੂਦ ਰਹੇ ।ਦੱਸ ਦਈਏ ਕਿ ਬੀਤੇ ਦਿਨ ਪੂਰਨ ਸ਼ਾਹ ਕੋਟੀ ਦਾ ਦਿਹਾਂਤ ਹੋ ਗਿਆ ਸੀ ਉਹ ਲੰਮੇ ਸਮੇਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਨੇ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਸੀ । ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਉਨ੍ਹਾਂ ਦੇ ਦਿਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ।

ਪਿਤਾ ਦੀ ਮੌਤ ਕਾਰਨ ਟੁੱਟੇ ਮਾਸਟਰ ਸਲੀਮ
ਮਾਸਟਰ ਸਲੀਮ ਆਪਣੇ ਪਿਤਾ ਦੀ ਮੌਤ ਦੇ ਕਾਰਨ ਬੁਰੀ ਤਰ੍ਹਾਂ ਟੁੱਟ ਗਏ ਹਨ ।ਪਿਤਾ ਦੀਆਂ ਅੰਤਿਮ ਰਸਮਾਂ ਵੇਲੇ ਵੀ ਮਾਸਟਰ ਸਲੀਮ ਫੁੱਟ ਫੁੱਟ ਕੇ ਰੋ ਪਏ। ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਪਿਤਾ ਨੂੰ ਯਾਦ ਕਰ ਕਰ ਕੇ ਰੋ ਰਹੇ ਹਨ ।