ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਿਤਾ ਦਾ ਦਿਹਾਂਤ
ਇੱਕ ਪਾਸੇ ਜਿੱਥੇ ਸਾਰਾ ਪੰਜਾਬ ਲੋਹੜੀ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਰਜਨ ਢਿੱਲੋਂ ਦੇ ਪਿਤਾ ਦਾ ਲੋਹੜੀ ਵਾਲੇ ਦਿਨ ਦਿਹਾਂਤ ਹੋ ਗਿਆ ਹੈ
ਇੱਕ ਪਾਸੇ ਜਿੱਥੇ ਸਾਰਾ ਪੰਜਾਬ ਲੋਹੜੀ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਰਜਨ ਢਿੱਲੋਂ ( Arjan Dhillon) ਦੇ ਪਿਤਾ ਦਾ ਲੋਹੜੀ ਵਾਲੇ ਦਿਨ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਅਰਜਨ ਢਿੱਲੋਂ ਦੇ ਪਿਤਾ ਦੇ ਦਿਹਾਂਤ ਤੇ ਸੋਗ ਜਤਾ ਰਿਹਾ ਹੈ।
ਅਰਜਨ ਢਿੱਲੋਂ ਦੇ ਪਿਤਾ ਚੱਲ ਰਹੇ ਸਨ ਬਿਮਾਰ
ਅਰਜਨ ਢਿੱਲੋਂ ਦੇ ਪਿਤਾ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।ਹਸਪਤਾਲ ‘ਚ ਹੀ ਅਰਜਨ ਢਿੱਲੋਂ ਦੇ ਪਿਤਾ ਬੂਟਾ ਢਿੱਲੋਂ ਨੇ ਆਖਰੀ ਸਾਹ ਲਏ । ਉਹ ਸੱਤਰ ਸਾਲਾਂ ਦੇ ਸਨ ਅਤੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ਼ ਸਨ ।ਖ਼ਬਰਾਂ ਇਹ ਵੀ ਹਨ ਕਿ ਅਰਜਨ ਢਿੱਲੋਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਵੀ ਹੋ ਚੁੱਕੀਆਂ ਹਨ ਅਤੇ ਮੀਡੀਆ ਨੂੰ ਇਸ ਸਭ ਤੋਂ ਦੂਰ ਰੱਖਿਆ ਗਿਆ ਹੈ।
ਅਰਜਨ ਢਿੱਲੋਂ ਬਰਨਾਲਾ ਦੇ ਭਦੌੜ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਜਿੱਥੇ ਗਾਇਕ ਹਨ, ਉੱਥੇ ਹੀ ਵਧੀਆ ਗੀਤਕਾਰੀ ਦੇ ਮਾਲਕ ਵੀ ਹਨ ।ਉਨ੍ਹਾਂ ਦੀ ਗਾਇਕੀ ਤੇ ਗੀਤਕਾਰੀ ਦੇ ਲੋਕ ਮੁਰੀਦ ਹਨ।