ਪਰਿਵਾਰ ਤੇ ਰਿਸ਼ਤਿਆਂ ਦੀ ਕਹਾਣੀ ਨੂੰ ਬਿਆਨਦੀ ‘ਰੱਬ ਦਾ ਰੇਡੀਓ-3’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਪਸੰਦ
ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ-੩’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਫ਼ਿਲਮ ਦੇ ਟ੍ਰੇਲਰ ‘ਚ ਨਿਮਰਤ ਖਹਿਰਾ ਅਤੇ ਤਰਸੇਮ ਜੱਸੜ ਦੇ ਰਿਸ਼ਤੇ ਜੁੜਨ ਦੀ ਗੱਲ ਹੁੰਦੀ ਹੈ। ਪਰ ਰਿਸ਼ਤੇ ‘ਚ ਦਰਾਰ ਉਦੋਂ ਆਉਂਦੀ ਹੈ, ਜਦੋਂ ਦੋ ਪਰਿਵਾਰਾਂ ਵਿਚਕਾਰ ਪੈਸਾ ਆ ਜਾਂਦਾ ਹੈ। ਜਿਸ ਤੋਂ ਬਾਅਦ ਦੋਵੇਂ ਪਰਿਵਾਰ ਖੇਰੂੰ ਖੇਰੂੰ ਹੋ ਜਾਂਦੇ ਹਨ ।
ਤਰਸੇਮ ਜੱਸੜ (Tarsem Jassar) ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ-੩’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਫ਼ਿਲਮ ਦੇ ਟ੍ਰੇਲਰ ‘ਚ ਨਿਮਰਤ ਖਹਿਰਾ ਅਤੇ ਤਰਸੇਮ ਜੱਸੜ ਦੇ ਰਿਸ਼ਤੇ ਜੁੜਨ ਦੀ ਗੱਲ ਹੁੰਦੀ ਹੈ। ਪਰ ਰਿਸ਼ਤੇ ‘ਚ ਦਰਾਰ ਉਦੋਂ ਆਉਂਦੀ ਹੈ, ਜਦੋਂ ਦੋ ਪਰਿਵਾਰਾਂ ਵਿਚਕਾਰ ਪੈਸਾ ਆ ਜਾਂਦਾ ਹੈ। ਜਿਸ ਤੋਂ ਬਾਅਦ ਦੋਵੇਂ ਪਰਿਵਾਰ ਖੇਰੂੰ ਖੇਰੂੰ ਹੋ ਜਾਂਦੇ ਹਨ । ਪਰ ਇਨ੍ਹਾਂ ਰਿਸ਼ਤਿਆਂ ਨੂੰ ਸਹੇਜਣ ਦੀ ਕੋਸ਼ਿਸ਼ ਫ਼ਿਲਮ ਦੇ ਕੁਝ ਕਿਰਦਾਰਾਂ ਦੇ ਵੱਲੋਂ ਕੀਤੀ ਜਾਂਦੀ ਹੈ । ਜਿਸ ‘ਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਹਨ । ਜੋ ਕਿ ਪਿਆਰ ਦੀਆਂ ਤੰਦਾਂ ‘ਚ ਆਪਸ ‘ਚ ਬੱਝੇ ਹੁੰਦੇ ਹਨ ।
_c5bc017fee0e55c54d9ade8578505062_1280X720.webp)
ਫ਼ਿਲਮ ‘ਚ ਕਈ ਵੱਡੇ ਸਿਤਾਰੇ
ਫ਼ਿਲਮ ‘ਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਤੋਂ ਇਲਾਵਾ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਸਤਵੰਤ ਕੌਰ, ਜਤਿੰਦਰ ਕੌਰ, ਬਨਿੰਦਰ ਬੰਨੀ, ਰੁਪਿੰਦਰ ਰੂਪੀ ਸਣੇ ਹੋਰ ਕਈ ਸਿਤਾਰੇ ਵੀ ਨਜ਼ਰ ਆਉਣਗੇ । ਦਰਸ਼ਕ ਵੀ ਇਸ ਫ਼ਿਲਮ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ ।
ਇਸ ਤੋਂ ਪਹਿਲਾਂ ਫ਼ਿਲਮ ਦੇ ਹੋਰਨਾਂ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਤਰਸੇਮ ਜੱਸੜ ਇਸ ਤੋਂ ਪਹਿਲਾਂ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।